ਵਾਸ਼ਿੰਗਟਨ— ਹਾਂਗਕਾਂਗ 'ਚ ਰਾਜਨੀਤਕ ਅਸ਼ਾਂਤੀ ਵਿਚਕਾਰ ਅਮਰੀਕਾ ਨੇ ਇਕ ਵਾਰ ਫਿਰ ਕਿਹਾ ਕਿ ਚੀਨ ਨੂੰ ਆਪਣੇ ਸੁਤੰਤਰਤਾ ਦੇ ਵਾਅਦੇ ਨੂੰ ਨਿਭਾਉਣਾ ਚਾਹੀਦਾ ਹੈ। ਮਾਈਕ ਪੋਂਪੀਓ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਹਾਂਗਕਾਂਗ 'ਚ ਰਾਜਨੀਤਕ ਅਸ਼ਾਂਤੀ ਅਤੇ ਹਿੰਸਾ ਕਾਰਨ ਚਿੰਤਾ 'ਚ ਹੈ, ਜਿਸ 'ਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਵਿਰੋਧ ਸ਼ਾਮਲ ਹੈ। ਅਮਰੀਕਾ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦ ਚੀਨ ਨੇ ਪ੍ਰਦਰਸ਼ਨਕਾਰੀਆਂ ਨੂੰ ਖਬਰਦਾਰ ਕਰਦੇ ਹੋਏ ਹਾਂਗਕਾਂਗ ਦੇ ਪੁਲਸ ਮੁਖੀ ਨੂੰ ਬਦਲ ਦਿੱਤਾ ਹੈ। ਹਾਂਗਕਾਂਗ 'ਚ ਇਸ ਅੰਦੋਲਨ ਕਾਰਨ ਹੁਣ ਤਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਹਾਂਗਕਾਂਗ ਨਾਲ ਕੀਤੇ ਗਏ ਵਾਅਦਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਹਾਂਗਕਾਂਗ ਦੇ ਨਾਗਰਿਕ ਸੁਤੰਤਰਤਾ ਚਾਹੁੰਦੇ ਹਨ। ਇਸ ਦਾ ਵਾਅਦਾ ਸੰਯੁਕਤ ਰਾਸ਼ਟਰ ਵਲੋਂ ਦਾਇਰ ਸੰਧੀ ਚੀਨ-ਬ੍ਰਿਟਿਸ਼ ਸੰਯੁਕਤ ਘੋਸ਼ਣਾ 'ਚ ਕੀਤਾ ਗਿਆ ਹੈ। ਪੋਂਪੀਓ ਨੇ ਕਿਹਾ ਕਿ ਹਾਂਗਕਾਂਗ ਸਰਕਾਰ ਨੂੰ ਰਾਜਨੀਤਕ ਅਸ਼ਾਂਤੀ ਨੂੰ ਕਾਨੂੰਨੀ ਪ੍ਰਬੰਧਾਂ ਰਾਹੀਂ ਰੋਕਣਾ ਚਾਹੀਦਾ ਹੈ। ਸਰਕਾਰ ਨੂੰ ਜਨਤਾ ਦੀਆਂ ਚਿੰਤਾਵਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਨੂੰ ਪੁਲਸ ਸ਼ਿਕਾਇਤਾਂ ਦੀ ਜਾਂਚ ਇਕ ਸੁਤੰਤਰ ਬਾਡੀ ਰਾਹੀਂ ਕਰਵਾਉਣੀ ਚਾਹੀਦੀ ਹੈ।
ਹਫਤੇਭਰ ਤੋਂ ਯੂਨੀਵਰਸਿਟੀ 'ਤੇ ਕਬਜ਼ਾ ਕਰਕੇ ਬੈਠੇ ਅੰਦੋਲਨਕਾਰੀਆਂ ਖਿਲਾਫ ਐਤਵਾਰ ਰਾਤ ਪੁਲਸ ਨੇ ਸਖਤ ਕਾਰਵਾਈ ਕੀਤੀ। ਅੰਦੋਲਨਕਾਰੀਆਂ ਨੇ ਪੈਟਰੋਲ ਬੰਬ ਅਤੇ ਪੱਥਰਾਂ ਨਾਲ ਪੁਲਸ 'ਤੇ ਹਮਲਾ ਕੀਤਾ। ਜਵਾਬ 'ਚ ਪੁਲਸ ਨੇ ਹੰਝੂ ਗੈਸ, ਰਸਾਇਣਕ ਤਰਲ ਅਤੇ ਰਬੜ ਬੁਲੇਟ ਦੀ ਵਰਤੋਂ ਕਰਕੇ ਜਵਾਬ ਦਿੱਤਾ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਦੀ ਝੜਪ 'ਚ 38 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਇਸ ਮਾਮਲੇ 'ਚ 154 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਸ ਯੂਨੀਵਰਸਿਟੀ ਕੰਪਲੈਕਸ ਤੋਂ ਚੀਨ ਫੌਜੀ ਅੱਡਾ ਬਹੁਤ ਨੇੜੇ ਹੈ। ਇਸ ਲਈ ਚੀਨ ਦੀ ਫੌਜ ਹਾਲਾਤ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਹ ਦੂਰਬੀਨ ਦੀ ਮਦਦ ਨਾਲ ਯੂਨੀਵਰਸਿਟੀ 'ਚ ਹੋ ਰਹੀ ਕਾਰਵਾਈ 'ਤੇ ਨਜ਼ਰ ਰੱਖੇ ਹੋਏ ਸਨ।
ਪਾਕਿ ਪੀ.ਐੱਮ ਨੇ ਖੁਦ ਨੂੰ ਦੱਸਿਆ ਧਰਨਾ ਐਕਸਪਰਟ
NEXT STORY