ਵਾਸ਼ਿੰਗਟਨ — ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਇਟਲੀ, ਮੈਕਸੀਕੋ, ਥਾਈਲੈਂਡ, ਵੀਅਤਨਾਮ ਦੇ ਨਾਲ-ਨਾਲ ਭਾਰਤ ਨੂੰ ਪ੍ਰਮੁੱਖ ਵਪਾਰਕ ਭਾਈਵਾਲਾਂ ਦੀ ਮੁਦਰਾ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਹੈ। ਭਾਰਤ ਪਿਛਲੇ ਦੋ ਸਾਲਾਂ ਤੋਂ ਇਸ ਸੂਚੀ ਵਿੱਚ ਸੀ। ਇਸ ਵਿਵਸਥਾ ਦੇ ਤਹਿਤ, ਮੁੱਖ ਵਪਾਰਕ ਭਾਈਵਾਲਾਂ ਦੀਆਂ ਮੁਦਰਾ ਦੀਆਂ ਗਤੀਵਿਧੀਆਂ ਅਤੇ ਵਿਸ਼ਾਲ ਆਰਥਿਕ ਨੀਤੀਆਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Elon Musk ਦੀ ਮੁਲਾਜ਼ਮਾਂ ਨੂੰ ਚਿਤਾਵਨੀ, ਹਫ਼ਤੇ 'ਚ 80 ਘੰਟੇ ਕਰਨਾ ਪੈ ਸਕਦਾ ਹੈ ਕੰਮ
ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਭਾਰਤ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਦਿਨ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਇਹ ਕਦਮ ਚੁੱਕਿਆ ਹੈ। ਵਿੱਤ ਵਿਭਾਗ ਨੇ ਸੰਸਦ ਨੂੰ ਆਪਣੀ ਛਿਮਾਹੀ ਰਿਪੋਰਟ ਵਿੱਚ ਕਿਹਾ ਕਿ ਮੌਜੂਦਾ ਨਿਗਰਾਨੀ ਸੂਚੀ ਵਿੱਚ ਚੀਨ, ਜਾਪਾਨ, ਦੱਖਣੀ ਕੋਰੀਆ, ਜਰਮਨੀ, ਮਲੇਸ਼ੀਆ, ਸਿੰਗਾਪੁਰ ਅਤੇ ਤਾਈਵਾਨ ਸੱਤ ਦੇਸ਼ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ ਸੂਚੀ ਤੋਂ ਹਟਾਇਆ ਗਿਆ ਹੈ, ਉਨ੍ਹਾਂ ਨੇ ਲਗਾਤਾਰ ਦੋ ਰਿਪੋਰਟਾਂ 'ਚ ਤਿੰਨ ਮਾਪਦੰਡਾਂ 'ਚੋਂ ਸਿਰਫ ਇਕ ਪੂਰਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੀ ਵਿਦੇਸ਼ੀ ਮੁਦਰਾ ਦਖਲਅੰਦਾਜ਼ੀ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਫਲਤਾ ਅਤੇ ਇਸਦੀ ਵਟਾਂਦਰਾ ਦਰ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਘਾਟ ਲਈ ਵਿੱਤ ਵਿਭਾਗ ਦੀ ਨਜ਼ਦੀਕੀ ਨਿਗਰਾਨੀ ਹੇਠ ਹੈ।
ਇਹ ਵੀ ਪੜ੍ਹੋ : 9 ਸਾਲ ਬਾਅਦ ਰੁਪਏ ਦੀ ਮਜ਼ਬੂਤ ਸ਼ੁਰੂਆਤ, ਜਾਣੋ ਭਾਰਤੀ ਕਰੰਸੀ 'ਚ ਵਾਧੇ ਦਾ ਕੀ ਹੈ ਕਾਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਯਾਤਰੀ ਵਾਹਨਾਂ ਦੀ ਥੋਕ ਵਿਕਰੀ 29 ਫੀਸਦੀ ਵਧ ਕੇ 2.91 ਲੱਖ ਇਕਾਈ ’ਤੇ : ਸਿਆਮ
NEXT STORY