ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ 'ਅਮਰੀਕਾ-ਚੀਨ ਆਰਥਿਕ ਅਤੇ ਸੁਰੱਖਿਆ ਸਮੀਖਿਆ ਕਮਿਸ਼ਨ' ਦੀ ਸਾਲਾਨਾ ਰਿਪੋਰਟ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਚੀਨ ਨੇ ਭਾਰਤ ਵਿਰੁੱਧ ਇੱਕ ਕੋਝੀ ਚਾਲ ਚੱਲਦੇ ਹੋਏ ਫਰਜ਼ੀ ਜਾਣਕਾਰੀ ਦੀ ਇਕ ਮੁਹਿੰਮ ਚਲਾਈ ਸੀ।
ਇਸ ਮੁਹਿੰਮ ਤਹਿਤ ਚੀਨ ਨੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਬਣਾਈਆਂ ਤਸਵੀਰਾਂ ਦੀ ਵਰਤੋਂ ਕੀਤੀ, ਜਿਨ੍ਹਾਂ 'ਚ ਕਥਿਤ ਤੌਰ 'ਤੇ ਲੜਾਕੂ ਜਹਾਜ਼ਾਂ ਦਾ ਮਲਬਾ ਦਿਖਾਇਆ ਗਿਆ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦਾ ਮੁੱਖ ਉਦੇਸ਼ ਮਈ 2025 ਵਿੱਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਫਰਾਂਸ ਦੇ ਰਾਫੇਲ ਲੜਾਕੂ ਜਹਾਜ਼ਾਂ ਦੀ ਵਿਕਰੀ ਨੂੰ ਘਟਾਉਣਾ ਅਤੇ ਨਾਲ ਹੀ ਆਪਣੇ J-35 ਜੈੱਟ ਨੂੰ ਉਤਸ਼ਾਹਿਤ ਕਰਨਾ ਸੀ। ਇਸ ਪ੍ਰਚਾਰ ਦੌਰਾਨ ਚੀਨ ਨੇ ਆਪਣੇ ਹਥਿਆਰਾਂ ਦੀ ਸਮਰੱਥਾ ਨੂੰ ਵੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਸੀ।
ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ 'ਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ, ਭਾਰਤ ਸਰਹੱਦੀ ਵਿਵਾਦ ਦਾ ਇੱਕ ਸਥਾਈ ਅਤੇ ਟਿਕਾਊ ਹੱਲ ਚਾਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਚਤਾਵਨੀ ਦਿੱਤੀ ਗਈ ਹੈ ਕਿ ਦਲਾਈ ਲਾਮਾ ਦੇ ਉੱਤਰਾਧਿਕਾਰੀ ਦਾ ਮੁੱਦਾ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਾ ਸਕਦਾ ਹੈ।
ਭਾਰਤ ਯਾਤਰਾ 'ਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਵੋਂਗ, ਜੈਸ਼ੰਕਰ ਨਾਲ ਹੋਵੇਗੀ ਦੁਵੱਲੀ ਮੀਟਿੰਗ
NEXT STORY