ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਟੈਕਸਾਸ ਸੂਬੇ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਇਕ ਮਰੀਜ਼ ਦੀ ਮੌਤ ਹੋ ਗਈ, ਜੋ ਦੇਸ਼ ਵਿਚ ਸੰਕ੍ਰਮਣ ਦੇ ਇਸ ਵੇਰੀਐਂਟ ਨਾਲ ਮੌਤ ਦਾ ਪਹਿਲਾ ਮਾਮਲਾ ਹੈ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੈਰਿਸ ਕਾਊਂਟੀ ਪਬਲਿਕ ਹੈਲਥ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਅਮਰੀਕਾ ਦੇ ਟੈਕਸਾਸ ਸੂਬੇ ਵਿਚ 50 ਸਾਲ ਦੇ ਆਸ-ਪਾਸ ਦੇ ਇਕ ਵਿਅਕਤੀ ਦੀ ਮੌਤ ਹੋਈ ਹੈ। ਉਸ ਨੇ ਟੀਕੇ ਦੀ ਖ਼ੁਰਾਕ ਨਹੀਂ ਲਈ ਸੀ ਅਤੇ ਉਹ ਪਹਿਲਾਂ ਵੀ ਕੋਵਿਡ-19 ਨਾਲ ਪੀੜਤ ਹੋ ਚੁੱਕਾ ਸੀ।
ਸੀ.ਐਨ.ਐਨ. ਦੀ ਖ਼ਬਰ ਮੁਤਾਬਕ ਇਹ ਮਾਮਲਾ ਅਮਰੀਕਾ ਵਿਚ ਓਮੀਕਰੋਨ ਨਾਲ ਸਬੰਧਤ ਮੌਤ ਦਾ ਪਹਿਲਾ ਮਾਮਲਾ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਟੀਕੇ ਦੀ ਖ਼ੁਰਾਕ ਨਾ ਲੈਣ ਅਤੇ ਖ਼ਰਾਬ ਸਿਹਤ ਕਾਰਨ ਇਸ ਵਿਅਕਤੀ ਦੇ ਕੋਵਿਡ-19 ਨਾਲ ਗੰਭੀਰ ਰੂਪ ਨਾਲ ਬੀਮਾਰ ਪੈਣ ਦਾ ਜ਼ਿਆਦਾ ਖ਼ਤਰਾ ਸੀ।’ ਕਾਊਂਟੀ ਦੀ ਜੱਜ ਲੀਨਾ ਹਿਡਾਲਗੋ ਨੇ ਸੋਮਵਾਰ ਨੂੰ ਮੌਤ ਦੀ ਜਾਣਕਾਰੀ ਦਿੱਤੀ।
ਅਫਗਾਨਿਸਤਾਨ 'ਚ ਤਨਖ਼ਾਹ ਨਾ ਮਿਲਣ 'ਤੇ ਸੜਕਾਂ 'ਤੇ ਉਤਰੇ ਸਰਕਾਰੀ ਕਰਮਚਾਰੀ, ਕੀਤਾ ਵਿਰੋਧ ਪ੍ਰਦਰਸ਼ਨ
NEXT STORY