ਵਾਸ਼ਿੰਗਟਨ- ਅਮਰੀਕਾ ਰੂਸ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਸ਼ਨੀਵਾਰ ਨੂੰ 150 ਹੋਰ ਵੈਂਟੀਲੇਟਰ ਭੇਜੇਗਾ। ਵਾਇਰ ਮੈਡੀਕਲ ਕੰਪਨੀ ਦੇ ਪ੍ਰਤੀਨਿਧੀ ਪੈਟ੍ਰਿਕ ਓ ਕਾਨਰ ਨੇ ਇਸ ਦੀ ਜਾਣਕਾਰੀ ਦਿੱਤੀ। ਓ ਕਾਨਰ ਨੇ ਦੱਸਿਆ ਕਿ 150 ਹੋਰ ਐੱਲ. ਟੀ. ਵੀ. 2200 ਵੈਂਟੀਲੇਟਰ ਸ਼ਨੀਵਾਰ ਨੂੰ ਭੇਜੇ ਜਾਣਗੇ।
ਪਿਛਲੇ ਹਫਤੇ ਇਕ ਫੌਜੀ ਜਹਾਜ਼ ਨੇ ਅਮਰੀਕਾ ਤੋਂ ਰੂਸ ਵਿਚ ਪਹਿਲੇ 50 ਵੈਂਟੀਲੇਟਰ ਭੇਜੇ ਸਨ। ਅਮਰੀਕਾ ਰੂਸ ਨੂੰ ਕੁੱਲ 50 ਲੱਖ 60 ਹਜ਼ਾਰ ਡਾਲਰ ਦੇ ਉਪਕਰਣ ਭੇਜੇਗਾ। ਰੂਸ ਨੇ ਵੀ ਮਹਾਮਾਰੀ ਨਾਲ ਲੜਨ ਲਈ ਅਮਰੀਕਾ ਨੂੰ ਉਪਕਰਣ ਭੇਜੇ ਹਨ। 30 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਫੋਨ 'ਤੇ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਰੂਸ ਤੋਂ ਵੈਂਟੀਲੇਟਰ ਸਣੇ ਮੈਡੀਕਲ ਉਪਕਰਣ ਖਰੀਦਣ ਦਾ ਫੈਸਲਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਦੇਸ਼ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੋਇਆ ਹੈ। ਰੂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3 ਲੱਖ 70 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ ਅਤੇ ਇੱਥੇ ਹੁਣ ਤੱਕ ਲਗਭਗ 4 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ ਦੇ 23 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਖਿਲਾਫ ਕੀਤਾ ਮੁਕੱਦਮਾ, ਲਾਏ ਇਹ ਦੋਸ਼
NEXT STORY