ਯੇਰੂਸ਼ਲਮ - ਅਮਰੀਕਾ ਦੇ ਰੱਖਿਆ ਮੰਤਰੀ ਮਾਇਕ ਪੋਂਪੀਓ ਪੱਛਮੀ ਤੱਟ ਦੇ ਹਿੱਸਿਆਂ ਦੇ ਇਜ਼ਰਾਇਲ ਵਿਚ ਮਿਲਾਉਣ ਦੀ ਯੋਜਨਾ 'ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਚਰਚਾ ਕਰਨ ਲਈ ਬੁੱਧਵਾਰ ਨੂੰ ਇਥੇ ਪਹੁੰਚੇ। ਪੋਂਪੀਓ ਅਜਿਹੇ ਤਣਾਅਪੂਰਣ ਮਾਹੌਲ ਵਿਚ ਇਥੇ ਪਹੁੰਚੇ ਹਨ, ਜਦ ਇਜ਼ਰਾਇਲੀ ਬਲ ਉਸ ਫੌਜੀ ਦੇ ਹੱਤਿਆਰਿਆਂ ਦੀ ਭਾਲ ਕਰ ਰਹੇ ਹਨ, ਜਿਸ ਦੀ ਮੌਤ ਪੱਛਮੀ ਤੱਟ ਦੇ ਇਕ ਪਿੰਡ ਵਿਚ ਫੌਜ ਦੀ ਛਾਪੇਮਾਰੀ ਦੌਰਾਨ ਛੱਤ ਤੋਂ ਇੱਟ ਸੁੱਟਣ ਨਾਲ ਜ਼ਖਮੀ ਹੋਣ ਤੋਂ ਬਾਅਦ ਹੋ ਗਈ ਸੀ। ਪੋਂਪੀਓ ਅੱਜ ਸਵੇਰੇ ਤੇਲ ਅਵੀਵ ਪਹੁੰਚੇ ਅਤੇ ਸਿੱਧਾ ਯੇਰੂਸ਼ਲਮ ਰਵਾਨਾ ਹੋ ਗਏ। ਕੋਰੋਨਾਵਾਇਰਸ ਕਾਰਨ ਇਜ਼ਰਾਇਲ ਆਉਣ ਵਾਲੇ ਹਰ ਵਿਅਕਤੀ ਲਈ 2 ਹਫਤੇ ਕੁਆਰੰਟੀਨ ਵਿਚ ਰਹਿਣਾ ਲਾਜ਼ਮੀ ਹੈ ਪਰ ਪੋਂਪੀਓ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਪੋਂਪੀਓ ਦੇ ਨਾਲ ਅਮਰੀਕੀ ਅਤੇ ਇਜ਼ਰਾਇਲੀ ਝੰਡੇ ਦੀ ਇਕ ਲਾਈਨ ਸਾਹਮਣੇ ਖੜ੍ਹੇ ਹੋ ਕੇ, ਨੇਤਨਯਾਹੂ ਨੇ 6 ਘੰਟੇ ਦੀ ਅਮਰੀਕੀ ਵਿਦੇਸ਼ ਮੰਤਰੀ ਦਾ ਯਾਤਰਾ ਨੂੰ ਗਠਜੋੜ ਦੀ ਮਜ਼ਬੂਤੀ ਦਾ ਗਵਾਹ ਦੱਸਿਆ। ਦੋਹਾਂ ਨੇ ਕਿਹਾ ਕਿ ਈਰਾਨ ਨੂੰ ਲੈ ਕੇ ਦੋਹਾਂ ਦੀ ਸਾਂਝੀ ਚਿੰਤਾ, ਕੋਰੋਨਾਵਾਇਰਸ ਨਾਲ ਨਜਿੱਠਣ ਦੀ ਲੜਾਈ ਅਤੇ ਇਜ਼ਰਾਈਲ ਦੀ ਮੌਜੂਦਾ ਸਰਕਾਰ ਬਾਰੇ ਵਿਚਾਰ ਵਟਾਂਦਰੇ ਕਰਾਂਗੇ। ਇਸ ਵਿਚਾਲੇ, ਪੋਂਪੀਓ ਨੇ ਪਥਰਾਅ ਵਿਚ ਮਾਰੇ ਗਏ ਫੌਜੀ ਪ੍ਰਤੀ ਦੁੱਖ ਵਿਅਕਤ ਕੀਤਾ ਅਤੇ ਆਖਿਆ ਕਿ ਇਜ਼ਰਾਇਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ ਅਤੇ ਅਮਰੀਕਾ ਇਨਾਂ ਯਤਨਾਂ ਵਿਚ ਉਸ ਦਾ ਲਗਾਤਾਰ ਸਮਰਥਨ ਕਰੇਗਾ। ਪੋਂਪੀਓ ਦੀ ਬੁੱਧਵਾਰ ਵਾਰਤਾ ਦਾ ਇਕ ਅਹਿਮ ਮੁੱਦਾ ਪੱਛਮੀ ਤੱਟ ਦੇ ਹਿੱਸਿਆਂ ਨੂੰ ਇਜ਼ਰਾਇਲ ਵਿਚ ਮਿਲਾਉਣ ਦੀ ਉਮੀਦ ਹੈ। ਬਚੇ ਹੋਏ ਕੰਮ ਕਰਨੇ ਹਨ ਅਤੇ ਸਾਨੂੰ ਇਸ ਨੂੰ ਜਲਦ ਕਰਨਾ ਹੋਵੇਗਾ।
ਭਾਰਤ ਸਰਕਾਰ ਨੇ ਨੀਰਵ ਮੋਦੀ ਖਿਲਾਫ ਪੇਸ਼ ਕੀਤੇ ਹੋਰ ਸਬੂਤ
NEXT STORY