ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਸ ਸਾਲ ਦੀ ਸ਼ੁਰੂਆਤ ਵਿਚ ਮਿਲੇ ਨਿਰਦੇਸ਼ਾਂ ਦੇ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.66 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰੌਬ ਮੈਨਿੰਗ ਨੇ ਮੰਗਲਵਾਰ ਨੂੰ ਈਮੇਲ ਜ਼ਰੀਏ ਭੇਜੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ,''ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 1.66 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ ਰੋਕ ਦਿੱਤੀ ਗਈ ਹੈ।'' ਇਸ ਸਬੰਧ ਵਿਚ ਕੋÂ ਹੋਰ ਜਾਣਕਾਰੀ ਨਹੀਂ ਦਿੱਤੀ ਗਈ।
ਓਬਾਮਾ ਪ੍ਰਸ਼ਾਸਨ ਵਿਚ ਅਫਗਾਨਿਸਤਾਨ, ਪਾਕਿਸਤਾਨ ਅਤੇ ਮੱਧ ਏਸ਼ੀਆ ਲਈ ਉਪ ਸਹਾਇਕ ਰੱਖਿਆ ਮੰਤਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਡੇਵਿਡ ਸਿਡਨੀ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਿਲਟਰੀ ਸਹਾਇਤਾ ਨੂੰ ਇਸ ਸਾਲ ਜਨਵਰੀ ਤੋਂ ਰੋਕਿਆ ਜਾਣਾ ਅਮਰੀਕਾ ਦੀ ਨਿਰਾਸ਼ਾ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ,''ਪਰ ਹੁਣ ਤੱਕ ਪਾਕਿਸਤਾਨ ਨੇ ਅਮਰੀਕਾ ਦੀਆਂ ਮੁੱਖ ਚਿੰਤਾਵਾਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਹੈ। ਮੁੱਖ ਚਿੰਤਾ ਇਹ ਹੈ ਕਿ ਪਾਕਿਸਤਾਨ ਆਪਣੇ ਗੁਆਂਢੀਆਂ ਵਿਰੁੱਧ ਹਿੰਸਾ ਦੀ ਵਰਤੋਂ ਕਰਨ ਵਾਲੇ ਸਮੂਹਾਂ ਨੂੰ ਬਰਦਾਸ਼ਤ ਕਰਦਾ ਹੈ ਅਤੇ ਉਨ੍ਹਾਂ ਨੂੰ ਅਕਸਰ ਵਧਾਵਾ ਦਿੰਦਾ ਹੈ।'' ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਪਾਕਿਸਤਾਨ ਦੇ ਨੇਤਾਵਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਸੀ ਪਰ ਗੱਲਾਂ ਤੋਂ ਵੱਖ ਕੋਈ ਗੰਭੀਰ ਸਹਿਯੋਗ ਨਹੀਂ ਕੀਤਾ। ਇਸ ਲਈ ਰਾਸ਼ਟਰਪਤੀ ਟਰੰਪ ਅਤੇ ਜ਼ਿਆਦਾਤਰ ਅਮਰੀਕੀ ਨਿਰਾਸ਼ ਹਨ।''
ਅਮਰੀਕਾ : ਹਵੇਲੀ 'ਚ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 4 ਦੀ ਮੌਤ
NEXT STORY