ਵਾਰਸਾ - ਇਕ ਅਮਰੀਕੀ ਜਾਸੂਸੀ ਡਰੋਨ ਗਲੋਬਲ ਹਾਕ ਨੇ ਸੋਮਵਾਰ ਨੂੰ 7 ਦੇਸ਼ਾਂ ਦੇ ਉੱਪਰ ਉਡਾਣ ਭਰੀ ਅਤੇ ਰੂਸ ਦੀ ਸਰਹੱਦ ਦੇ ਨੇੜੇ ਪਹੁੰਚ ਗਿਆ। ਪੋਲੈਂਡ ਦੇ ਪ੍ਰਸਾਰਕ ਆਰ. ਐੱਮ. ਐੱਫ. ਐੱਫ. ਐੱਮ. ਨੇ ਇਹ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਦੇ ਡਰੋਨ ਨੇ ਰੂਸੀ ਖੇਤਰ ’ਤੇ ਵੱਡੇ ਪੈਮਾਨੇ ’ਤੇ ਹਮਲਿਆਂ ਤੋਂ ਪਹਿਲਾਂ ਵਾਰ-ਵਾਰ ਟੋਹ ਲਈ ਹੈ।
ਇਨ੍ਹਾਂ ਹਮਲਿਆਂ ਵਿਚ ਏ. ਟੀ. ਏ. ਸੀ. ਐੱਮ. ਐੱਸ. ਵਰਗੀਆਂ ਪੱਛਮੀ ਨਿਰਮਿਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਵੀ ਕੀਤੀ ਗਈ ਸੀ। ਰੇਡੀਓ ਨੇ ਦੱਸਿਆ ਕਿ ਜਾਸੂਸੀ ਡਰੋਨ ਨੇ ਸਿਸਲੀ ਦੇ ਸਿਗੋਨੇਲਾ ਮਿਲਟਰੀ ਬੇਸ ਤੋਂ ਉਡਾਣ ਭਰਨ ਤੋਂ ਬਾਅਦ ਪੋਲੈਂਡ ਅਤੇ ਲਿਥੁਆਨੀਆ ਦੇ ਉੱਪਰ ਉਡਾਣ ਭਰੀ। ਇਸ ਦਾ ਮਿਸ਼ਨ 17 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ।
ਵਿਗਿਆਨੀਆਂ ਨੇ 50,000 ਸਾਲ ਪੁਰਾਣੇ ‘ਮੈਮਥ ਬੇਬੀ’ ਦੇ ਅਵਸ਼ੇਸ਼ਾਂ ਦਾ ਪਤਾ ਲਾਇਆ
NEXT STORY