ਵਾਸ਼ਿੰਗਟਨ - ਅਮਰੀਕਾ ਵੈਨੇਜ਼ੁਏਲਾ ਦੇ ਨਸ਼ੀਲੇ ਪਦਾਰਥਾਂ ਦੀ ਤੱਸਕਰੀ ਦੇ ਮਾਮਲੇ ਵਿਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗਿ੍ਰਫਤਾਰੀ ਦੀ ਜਾਣਕਾਰੀ ਦੇਣ ਵਾਲੇ ਨੂੰ 1.5 ਕਰੋਡ਼ ਡਾਲਰ (1,12,40,25,000 ਰੁਪਏ) ਦਾ ਇਨਾਮ ਦੇਵੇਗਾ। ਇਸ ਦਾ ਐਲਾਨ ਵੀਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕੀਤਾ। ਪੋਂਪੀਓ ਨੇ ਇਸ ਇਨਾਮ ਦਾ ਐਲਾਨ ਨਿਆਂ ਵਿਭਾਗ ਵੱਲੋਂ ਮਾਦੁਰੋ ਖਿਲਾਫ ਮਾਮਲੇ ਦੇ ਖੁਲਾਸੇ ਤੋਂ ਬਾਅਦ ਕੀਤਾ। ਨਿਆਂ ਵਿਭਾਗ ਨੇ ਮਾਦੁਰੋ ਦੇ ਨਾਂ ਦਾ ਜ਼ਿਕਰ ਇਕ ਆਮ ਅਪਰਾਧੀ ਦੇ ਰੂਪ ਵਿਚ ਕੀਤਾ ਹੈ ਬਜਾਏ ਇਕ ਰਾਸ਼ਟਰ ਪ੍ਰਮੁੱਖ ਦੇ।

ਜ਼ਿਕਰਯੋਗ ਹੈ ਕਿ ਅਮਰੀਕਾ ਵੈਨੇਜ਼ੁਏਲਾ ਦੇ ਵਿਰੋਧੀ ਨੇਤਾ ਜੁਆਨ ਗੁਇਡੋ ਨੂੰ ਸੱਤਾਧਾਰੀ ਹੋਣ ਵਿਚ ਮਦਦ ਕਰ ਰਿਹਾ ਹੈ। ਪੋਂਪੀਓ ਨੇ ਬਿਆਨ ਵਿਚ ਆਖਿਆ ਕਿ ਵੈਨੇਜ਼ੁਏਲਾ ਦੀ ਜਨਤਾ ਪਾਰਦਰਸ਼ੀ, ਜਵਾਬਦੇਹ ਅਤੇ ਨੁਮਾਇੰਦਗੀ ਵਾਲੀ ਸਰਕਾਰ ਦੀ ਹੱਕਦਾਰ ਹੈ, ਜਿਹਡ਼ੀ ਲੋਕਾਂ ਦੀ ਸੇਵਾ ਕਰੇ ਅਤੇ ਜੋ ਸਰਕਾਰੀ ਅਧਿਕਾਰੀਆਂ ਦੇ ਜ਼ਰੀਏ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤੱਸਕਰੀ ਵਿਚ ਸ਼ਾਮਲ ਹੋ ਕੇ ਲੋਕਾਂ ਦਾ ਭਰੋਸਾ ਨਾ ਤੋਡ਼ੇ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਨਾਲ ਜਵਾਬੀ ਕਾਰਵਾਈ ਕਰਦੇ ਰਹੇ ਹਨ ਅਤੇ ਕਈ ਵਾਰ ਪਾਬੰਦੀਆਂ ਵੀ ਲਾਈਆਂ ਹਨ।

UK : 24 ਘੰਟੇ ‘ਚ 117 ਮੌਤਾਂ, ਬਰਤਾਨਵੀ ਅੰਬੈਸੀ ਦੇ ਡਿਪਟੀ ਹੈੱਡ ਦੀ ਵੀ ਮੌਤ
NEXT STORY