ਓਕਲੈਂਡ (ਅਮਰੀਕਾ) (ਏਜੰਸੀ) : ਅਮਰੀਕਾ ਦੇ ਓਕਲੈਂਡ ‘ਚ ਸ਼ਨੀਵਾਰ ਸਵੇਰੇ ਗੋਲੀਬਾਰੀ ਦੀ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸੈਨ ਫਰਾਂਸਿਸਕੋ ਬੇ ਏਰੀਆ ਪੁਲਸ ਨੇ ਇਹ ਜਾਣਕਾਰੀ ਦਿੱਤੀ। ਓਕਲੈਂਡ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪੂਰਬੀ ਓਕਲੈਂਡ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ 83ਵੇਂ ਐਵੇਨਿਊ ਦੇ 1600 ਬਲਾਕ ਵਿੱਚ ਸਵੇਰੇ 9 ਵਜੇ ਦੇ ਕਰੀਬ ਘਟਨਾ ਲਈ ਅਧਿਕਾਰੀਆਂ ਨੂੰ ਬੁਲਾਇਆ ਗਿਆ, ਜਿੱਥੇ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਅਰਧ ਸੈਨਿਕ ਦਲ ਦੇ ਲੜਾਕਿਆਂ ਨੇ ਘੱਟੋ-ਘੱਟ 85 ਲੋਕਾਂ ਦੀ ਕੀਤੀ ਹੱਤਿਆ
ਪੁਲਸ ਨੇ ਦੱਸਿਆ ਕਿ ਕਈ ਲੋਕਾਂ ਵਿਚਾਲੇ ਝਗੜਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ ਅਤੇ ਗੱਡੀ ਵਿਚ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਓਕਲੈਂਡ, 400,000 ਦੀ ਆਬਾਦੀ ਵਾਲਾ ਸ਼ਹਿਰ ਹੈ, ਜੋ ਅਪਰਾਧ ਅਤੇ ਜਨਤਕ ਸੁਰੱਖਿਆ ਦੀ ਸਮੱਸਿਆ ਨਾਲ ਸੰਘਰਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਰਮਨੀ 'ਚ ਸੰਗੀਤ ਸਮਾਗਮ 'ਚ ਅੱਗ ਲੱਗਣ ਕਾਰਨ 23 ਲੋਕ ਜ਼ਖਮੀ
NEXT STORY