ਸ਼ਿਕਾਗੋ - ਸ਼ਿਕਾਗੋ 'ਚ ਹਿੰਸਾ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ ਇਕ ਹਫਤੇ 'ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 52 ਲੋਕਾਂ ਨੂੰ ਗੋਲੀ ਲੱਗੀ। ਇਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਗਈ। ਸ਼ਿਕਾਗੋ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਗਿਰੋਹਾਂ 'ਚ ਆਪਸੀ ਰੰਜਿਸ਼ ਕਾਰਨ ਹੋ ਰਹੀਆਂ ਹਨ।
ਸ਼ਿਕਾਗੋ ਪੁਲਸ ਦੇ ਡਿਪਟੀ ਚੀਫ ਐੱਲ ਨਾਗੋਡੇ ਸ਼ਹਿਰ ਦੇ ਪੱਛਮੀ ਹਿੱਸੇ 'ਤੇ ਨਜ਼ਾਰਾਂ ਟਕਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਨਸ਼ੀਲੀਆਂ ਦਵਾਈਆਂ ਦੇ ਧੰਦੇ ਨੂੰ ਲੈ ਕੇ ਗਿਰੋਹਾਂ 'ਚ ਆਏ ਦਿਨ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਹਾਲਾਂਕਿ 92 ਬੰਦੂਕਾਂ ਕਬਜ਼ੇ 'ਚ ਲਈਆਂ ਗਈਆਂ ਹਨ ਅਤੇ 18 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਮੈਮੋਰੀਅਲ ਡੇਅ 'ਤੇ ਸੋਮਵਾਰ ਨੂੰ ਗੋਲੀਬਾਰੀ ਦੀ ਇਕ ਘਟਨਾ 'ਚ 5 ਲੋਕ ਮਾਰੇ ਗਏ ਸਨ।
ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਹਿੰਸਕ ਘਟਨਾ ਬਹੁਤ ਦਿਲ ਦਹਿਲਾਉਣ ਵਾਲੀ ਸੀ। ਮੰਗਲਵਾਰ ਨੂੰ ਹੋਈ ਇਸ ਘਟਨਾ 'ਚ ਦਿਖਾਇਆ ਗਿਆ ਹੈ ਕਿ 24 ਸਾਲਾ ਮਹਿਲਾ ਬ੍ਰਿਟਨੀ ਦੀ ਨੇੜੀਓ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਉਸ ਦੀ ਗੋਦ 'ਚ ਇਕ ਬੱਚਾ ਸੀ।
ਸ਼ਿਕਾਗੋ 'ਚ 2016 'ਚ 777, ਅਤੇ 2018 'ਚ 561 ਲੋਕ ਗੋਲੀਬਾਰੀ 'ਚ ਮਾਰੇ ਗਏ ਸਨ, ਜੋ ਅਮਰੀਕਾ ਦੇ 2 ਵੱਡੇ ਸ਼ਹਿਰਾਂ ਨਿਊ ਯਾਰਕ ਅਤੇ ਲਾਸ ਏਜੰਲਸ ਤੋਂ ਕਿਤੇ ਜ਼ਿਆਦਾ ਹਨ। ਇਸ ਦੇ ਬਾਵਜੂਦ ਪੁਲਸ ਦਾ ਦਾਅਵਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ 'ਚ ਹਿੰਸਾ 'ਚ ਗਿਰਾਵਟ ਹੋਈ ਹੈ। ਸ਼ਿਕਾਗੋ ਪੁਲਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਗਰਮੀਆਂ ਆਉਣਗੀਆਂ ਉਦਾਂ ਹੀ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋ ਸਕਦਾ ਹੈ ਪਰ ਪੁਲਸ ਨੇ ਪੂਰੇ ਬੰਦੋਬਸਤ ਕੀਤੇ ਹਨ।
ਬਰਾਕ ਓਬਾਮਾ ਨੇ ਜੀਵਨਦੀਪ ਕੋਹਲੀ ਦੀ ਸੱਤਰੰਗੀ ਪੱਗ ਬਾਰੇ ਟਵਿੱਟਰ 'ਤੇ ਦਿੱਤਾ ਇਹ ਜਵਾਬ
NEXT STORY