ਵਾਸ਼ਿੰਗਟਨ (ਬਿਊਰੋ) :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਨਲੇਵਾ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਹਾਈਡ੍ਰੋਕਸੀਕਲੋਰੋਕਵਿਨ (HCQ) ਦਵਾਈ ਦਾ ਕੋਰਸ ਪੂਰਾ ਕਰ ਲਿਆ ਹੈ।ਫਿਲਹਾਲ ਟਰੰਪ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਹੈ। ਚੰਗੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਦਵਾਈ ਖਾਣੀ ਅੱਧ ਵਿਚਾਲੇ ਨਹੀਂ ਛੱਡੀ। ਟਰੰਪ ਨੇ ਦੱਸਿਆ ਕਿ ਵ੍ਹਾਈਟ ਹਾਊਸ ਵਿਚ ਦੋ ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਸ ਦੇ ਬਾਅਦ ਉਹਨਾਂ ਨੇ ਇਨਫੈਕਸ਼ਨ ਤੋਂ ਬਚਣ ਲਈ 2 ਹਫਤੇ ਦਾ ਕੋਰਸ ਕਰਨਾ ਸ਼ੁਰੂ ਕੀਤਾ ਸੀ। ਹੁਣ ਉਹ ਠੀਕ ਹਨ। ਇਸ ਲਈ ਦਵਾਈ ਲੈਣੀ ਛੱਡ ਰਹੇ ਹਨ।
ਟਰੰਪ ਨੇ ਦੱਸਿਆ ਕਿ ਉਹ ਮਲੇਰੀਆ ਦੀ ਦਵਾਈ HCQ ਦਾ 2 ਹਫਤੇ ਦਾ ਕੋਰਸ ਪੂਰਾ ਕਰਨ ਦੇ ਬਾਅਦ ਠੀਕ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਭਾਵੇਂਕਿ ਇਹ ਦਵਾਈ ਹੁਣ ਤੱਕ ਕੋਵਿਡ-19 ਦੀ ਰੋਕਥਾਮ ਦੇ ਲਈ ਪ੍ਰਮਾਣਿਤ ਨਹੀਂ ਹੈ ਪਰ ਉਹ ਠੀਕ ਹਨ।ਇਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਕਿਹਾ,''ਮੇਰਾ ਹਾਈਡ੍ਰੋਕਸੀਕਲੋਰੋਕਵਿਨ ਦਾ 2 ਹਫਤੇ ਦਾ ਕੋਰਸ ਖਤਮ ਹੋ ਗਿਆ ਹੈ। ਮੈਂ ਬਿਲਕੁੱਲ ਠੀਕ ਹਾਂ।'' ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਚੀਜ਼ ਤੋਂ ਮਦਦ ਮਿਲਦੀ ਹੈ ਤਾਂ ਉਹ ਠੀਕ ਹੈ ਮੇਰਾ ਇਹੀ ਮੰਨਣਾ ਹੈ।
ਪੜ੍ਹੋ ਇਹ ਅਹਿਮ ਖਬਰ- ਸਪੇਨ ਨੇ ਦਿੱਤੀ ਲਾਕਡਾਊਨ 'ਚ ਢਿੱਲ, ਖੁੱਲ੍ਹਣਗੇ ਰੈਸਟੋਰੈਂਟ ਅਤੇ ਸਮੁੰਦਰੀ ਤੱਟ
ਟਰੰਪ ਨੇ ਦੱਸਿਆ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹਨਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।ਟਰੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਮਲੇਰੀਆ ਦੇ ਇਲਾਜ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਲੈ ਰਹੇ ਹਨ। ਜਦਕਿ ਅਮਰੀਕਾ ਦੇ ਮਾਹਰ ਅਤੇ ਰੈਗੂਲੇਟਰ ਇਹ ਕਹਿ ਚੁੱਕੇ ਹਨ ਕਿ ਕੋਰੋਨਾਵਾਇਰਸ ਨਾਲ ਲੜਨ ਲਈ ਇਹ ਦਵਾਈ ਅਸਰਦਾਰ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਵ੍ਹਾਈਟ ਹਾਊਸ ਨੇ ਬ੍ਰਾਜ਼ੀਲ 'ਤੇ ਲਗਾਈ ਯਾਤਰਾ ਪਾਬੰਦੀ
ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਬ੍ਰਾਜ਼ੀਲ ਨੂੰ ਦੇਵੇਗਾ 1,000 ਵੈਂਟੀਲੇਟਰ
NEXT STORY