'ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਤੀ ਡੋਨਾਲਡ ਟਰੰਪ ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਦੀ 2 ਹਫਤੇ ਤੱਕ ਖੁਰਾਕ ਲੈਣ ਦੇ ਬਾਅਦ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਜੇਕਰ ਟਰੰਪ ਨੂੰ ਲੱਗਦਾ ਹੈ ਕਿ ਉਹ ਕੋਰੋਨਾਵਾਇਰਸ ਇਨਫੈਕਟਿਡ ਮਰੀਜ਼ ਦੇ ਸੰਪਰਕ ਵਿਚ ਆਏ ਹਨ ਤਾਂ ਉਹ ਦੁਬਾਰਾ ਇਹ ਦਵਾਈ ਲੈਣਗੇ।
ਮਲੇਰੀਆ ਦੀ ਰੋਕਥਾਮ ਅਤੇ ਉਸ ਦੇ ਇਲਾਜ ਲਈ ਵਰਤੀ ਜਾਣ ਵਾਲੀ ਹਾਈਡ੍ਰੋਕਸੀਕਲੋਰੋਕਵਿਨ ਨੂੰ ਅਮਰੀਕੀ ਖਾਧ ਅਤੇ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਕੋਵਿਡ-19 ਦੇ ਇਲਾਜ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਇਸ ਨੂੰ ਇਨਫੈਕਸ਼ਨ ਦੇ ਸੰਭਾਵਿਤ ਇਲਾਜ ਦੇ ਤੌਰ 'ਤੇ ਪਛਾਣਿਆ ਗਿਆ ਹੈ ਅਤੇ ਅਮਰੀਕੀ ਸਰਕਾਰ ਨੇ ਇਸ ਦੀ ਤੁਰੰਤ ਉਪਲਬਧਤਾ ਦੀ ਅਪੀਲ ਕੀਤੀ ਹੈ। ਟਰੰਪ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਹਾਈਡ੍ਰੋਕਸੀਕਲੋਰੋਕਵਿਨ ਨੂੰ 'ਪਾਸਾ ਪਲਟ ਦੇਣ ਵਾਲੀ' ਦਵਾਈ ਕਰਾਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇਲੇਗ ਮੈਕੇਨੀ ਨੂੰ ਜਦੋਂ ਵੀਰਵਾਰ ਨੂੰ ਪੁੱਛਿਆ ਗਿਆ ਕਿ ਮਲੇਰੀਆ ਵਿਰੋਧੀ ਦਵਾਈ ਲੈਣ ਦੇ ਬਾਅਦ ਟਰੰਪ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ਤਾਂ ਉਹਨਾਂ ਨੇ ਕਿਹਾ,''ਮੈ ਇੱਥੇ ਆਉਣ ਤੋਂ ਪਹਿਲਾਂ ਹੀ ਉਹਨਾਂ ਨਾਲ ਮਿਲੀ ਸੀ ਅਤੇ ਮੈਂ ਵੀ ਇਹੀ ਸਵਾਲ ਉਹਨਾਂ ਤੋਂ ਪੁੱਛਿਆ ਸੀ।'' ਟਰੰਪ ਨੇ ਕਿਹਾ,''ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਹ ਕੋਰੋਨਾਵਾਇਰਸ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਹਨ ਤਾਂ ਉਹ ਦੁਬਾਰਾ ਇਹ ਦਵਾਈ ਲੈਣਗੇ।'' ਉਹਨਾਂ ਨੇ ਕਿਹਾ ਕਿ ਕਈ ਮਾਹਰਾਂ ਨੇ ਇਨਫੈਕਸ਼ਨ ਰੋਕਣ ਲਈ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ ਨੂੰ ਰੇਖਾਂਕਿਤ ਕੀਤਾ ਹੈ।
ਕੋਰੋਨਾ ਮਰੀਜ਼ ਦਾ ਇਲਾਜ ਕਰਦਿਆਂ ਡਾਕਟਰ ਨੂੰ ਹੋਇਆ ਪਿਆਰ, ਕਰਵਾ ਲਈ ਮੰਗਣੀ
NEXT STORY