ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਆਪਣੇ ਕਾਰਜਕਾਲ ਦੇ 827 ਦਿਨਾਂ ਵਿਚ 10 ਹਜ਼ਾਰ ਝੂਠ ਅਤੇ ਭਰਮਾਉਣ ਵਾਲੇ ਵਾਅਦੇ ਕਰ ਚੁੱਕੇ ਹਨ। ਇਕ ਅਮਰੀਕੀ ਅਖਬਾਰ ਦੀ ਫੈਕਟ ਚੈਕਿੰਗ ਵੈਬਸਾਈਟ ਮੁਤਾਬਕ ਪਹਿਲੇ 5 ਹਜ਼ਾਰ ਝੂਠ ਬੋਲਣ ਵਿਚ ਟਰੰਪ ਨੂੰ 601 ਦਿਨ ਲੱਗੇ। ਇਸ ਦਾ ਔਸਤ 8 ਝੂਠ ਰੋਜ਼ਾਨਾ ਰਿਹਾ ਸੀ। ਹਾਲਾਂਕਿ ਅਗਲੇ 5 ਹਜ਼ਾਰ ਝੂਠ ਟਰੰਪ ਨੇ ਸਿਰਫ 226 ਦਿਨਾਂ ਵਿਚ ਬੋਲੇ। ਮਤਲਬ ਉਹ ਹਰੇਕ ਦਿਨ 23 ਝੂਠੇ ਦਾਅਵੇ ਜਨਤਾ ਦੇ ਸਾਹਮਣੇ ਪੇਸ਼ ਕਰਦੇ ਰਹੇ।
ਟਰੰਪ ਨੇ ਕੀਤੇ 10 ਹਜ਼ਾਰ ਝੂਠੇ ਦਾਅਵੇ
ਜ਼ਿਕਰਯੋਗ ਹੈ ਕਿ ਟਰੰਪ ਨੇ 20 ਜਨਵਰੀ 2017 ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਆਪਣਾ 2 ਸਾਲ ਦਾ ਕਾਰਜਕਾਲ ਪੂਰਾ ਕਰਨ ਤੱਕ ਟਰੰਪ ਦੇ ਝੂਠ ਬੋਲਣ ਦੀ ਗਿਣਤੀ 8 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਸੀ। ਸਭ ਤੋਂ ਤਾਜ਼ਾ ਅੰਕੜੇ 26 ਅਪ੍ਰੈਲ ਦੇ ਹਨ। ਇਸ ਦਿਨ ਤੱਕ ਟਰੰਪ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕ ਹਨ। ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਝੂਠੇ ਦਾਅਵਿਆਂ ਦੇ ਪਿੱਛੇ ਹਾਲ ਵਿਚ ਹੀ ਹੋਈਆਂ ਮੱਧ ਮਿਆਦ ਦੀਆਂ ਚੋਣਾਂ ਵੱਡਾ ਕਾਰਨ ਰਹੀਆਂ। ਇਸ ਦੌਰਾਨ ਉਨ੍ਹਾਂ ਨੇ ਮੈਕਸੀਕੋ ਬਾਰਡਰ ਦੀ ਕੰਧ ਅਤੇ ਰੈਲੀਆਂ ਵਿਚ ਕਈ ਭਰਮਾਉਣ ਵਾਲੇ ਦਾਅਵੇ ਕੀਤੇ। ਇਸ ਦੇ ਇਲਾਵਾ ਉਨ੍ਹਾਂ ਨੇ ਇਮੀਗ੍ਰੇਸ਼ਨ ਦੇ ਮੁੱਦੇ ਤੇ ਹਰ 5 ਵਿਚੋਂ ਇਕ ਦਾਅਵਾ ਝੂਠਾ ਕੀਤਾ।
ਸਾਥੀ ਦੇਸ਼ਾਂ ਦੇ ਸੰਬੰਧ 'ਚ ਵੀ ਬੋਲਿਆ ਝੂਠ
ਟਰੰਪ ਇਕੱਲੇ ਰੈਲੀਆਂ ਵਿਚ ਕੁੱਲ 22 ਫੀਸਦੀ ਝੂਠੇ ਦਾਅਵੇ ਕਰ ਚੁੱਕੇ ਹਨ। ਇਸ ਦੇ ਇਲਾਵਾ ਉਨ੍ਹਾਂ ਦਾ ਟਵਿੱਟਰ ਹੈਂਡਲ ਝੂਠੇ ਦਾਅਵਿਆਂ ਨਾਲ ਭਰਿਆ ਹੋਇਆ ਹੈ। 25 ਤੋਂ 27 ਅਪ੍ਰੈਲ ਦੇ ਵਿਚ ਵੀ ਟਰੰਪ ਨੇ ਕਰੀਬ 171 ਗਲਤ ਗੱਲਾਂ ਕਹੀਆਂ। ਇਨ੍ਹਾਂ ਵਿਚ ਜਾਪਾਨ, ਚੀਨ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਵਪਾਰ ਘਾਟੇ 'ਤੇ ਉਨ੍ਹਾਂ ਨੇ ਝੂਠ ਬੋਲਿਆ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਟੈਕਸ ਸਿਸਟਮ ਅਤੇ ਓਬਾਮਾਕੇਅਰ 'ਤੇ ਵੀ ਝੂਠ ਬੋਲਿਆ। ਟਰੰਪ ਨੇ ਹਾਲ ਹੀ ਵਿਚ ਸਾਥੀ ਦੇਸ਼ਾਂ ਨਾਲ ਸੰਬੰਧਾਂ 'ਤੇ ਵੀ ਝੂਠ ਬੋਲਿਆ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਵਿਚ ਨਾਟੋ ਦਾ 100 ਫੀਸਦੀ ਖਰਚ ਦਿੱਤਾ ਜਦਕਿ ਇਹ ਗਲਤ ਬਿਆਨ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਾਊਦੀ ਅਰਬ ਅਤੇ ਅਮਰੀਕਾ ਵਿਚਾਲੇ 450 ਅਰਬ ਡਾਲਰ ਦੇ ਸਮਝੌਤੇ ਹੋਏ ਜਿਸ ਨੂੰ ਰੱਖਿਆ ਮਾਹਰਾਂ ਨੇ ਝੂਠ ਪਾਇਆ।
ਟਰੰਪ ਦੇ ਝੂਠ ਫੜਨ ਲਈ ਹੋਈ ਫੈਕਟ ਚੈਕਿੰਗ
ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਉਸ ਦਾ ਫੈਕਟ ਚੈਕਰ ਡਾਟਾ ਬੇਸ ਟਰੰਪ ਦੇ ਹਰੇਕ ਬਿਆਨ 'ਤੇ ਨਜ਼ਰ ਰੱਖਦਾ ਹੈ। ਅਖਬਾਰ ਨੇ ਰਾਸ਼ਟਰਪਤੀ ਟਰੰਪ ਦੇ 100 ਦਿਨਾਂ ਦੀ ਕਵਰੇਜ ਦੌਰਾਨ ਆਨਲਾਈਨ ਪ੍ਰਾਜੈਕਟ ਦੇ ਤਹਿਤ ਫੈਕਟ ਚੈਕਰ ਸ਼ੁਰੂ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੀ ਲੋੜ ਇਸ ਲਈ ਪਈ ਕਿਉਂਕਿ ਟਰੰਪ ਤੇਜ਼ੀ ਨਾਲ ਝੂਠੇ ਦਾਅਵੇ ਕਰ ਰਹੇ ਸਨ। ਪਹਿਲੇ 100 ਦਿਨਾਂ ਵਿਚ ਹੀ ਟਰੰਪ ਦੇ ਦਾਅਵਿਆਂ ਵਿਚ ਕਰੀਬ 5 ਝੂਠ ਰੋਜ਼ਾਨਾ ਦਾ ਔਸਤ ਦੇਖਿਆ ਗਿਆ। ਹਾਲਾਂਕਿ ਅੱਗੇ ਦੇ ਸਮੇਂ ਵਿਚ ਟਰੰਪ ਦੇ ਝੂਠੇ ਦਾਅਵੇ ਵੱਧਦੇ ਹੀ ਗਏ।
ਹੁਸ਼ਿਆਰਪੁਰ ਦੇ ਨੌਜਵਾਨ ਦੀ ਇਟਲੀ 'ਚ ਮੌਤ
NEXT STORY