ਟੈਕਸਾਸ — ਅਮਰੀਕਾ ਦੇ ਟੈਕਸਾਸ 'ਚ ਇਕ ਸ਼ਖਸ (ਬਾਪ) ਨੇ ਆਪਣੇ 16 ਮਹੀਨੇ ਦੇ ਪੁੱਤਰ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਘਟਨਾ ਦੌਰਾਨ ਮੌਜੂਦ ਗਵਾਹਾਂ ਨੇ ਦੱਸਿਆ ਕਿ ਦੋਸ਼ੀ ਸ਼ਖਸ ਨੇ ਬੱਚੇ ਦਾ ਗਲਾ ਰੇਤਣ ਤੋਂ ਪਹਿਲਾਂ ਉਚੀ ਆਵਾਜ਼ਾ 'ਚ ਬੋਲਿਆ ਸੀ ਕਿ 'ਜੀਸਸ ਆ ਰਹੇ ਹਨ।' ਘਟਨਾ ਨੂੰ ਰੋਕਣ ਲਈ ਇਕ ਗੁਆਂਢੀ ਨੇ ਦੋਸ਼ੀ ਸ਼ਖਸ ਦੇ ਪੈਰ 'ਤੇ ਗੋਲੀ ਵੀ ਮਾਰੀ ਹੈ।
ਬੱਚੇ ਦਾ ਗਲਾ ਰੇਤਣ ਦੀ ਘਟਨਾ ਐਤਵਾਰ ਦੁਪਹਿਰ ਦੀ ਹੈ। ਟੈਕਸਾਸ ਦੇ ਲੁਈਸਵਿਲੇ 'ਚ ਅਪਾਰਟਮੈਂਟ ਕੰਪਲੈਕਸ ਦੇ ਵਿਹੜੇ 'ਚ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਲੁਈਸਵਿਲੇ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੇ ਨੂੰ ਨੇੜੇ ਦੇ ਇਕ ਹਸਪਤਾਲ ਦਾਖਲ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਘਟਨਾ ਦੇ ਇਕ ਗਵਾਹ ਨੇ ਦੱਸਿਆ ਕਿ ਦੋਸ਼ੀ ਸ਼ਖਸ ਪਹਿਲਾਂ ਬੱਚੇ ਨੂੰ ਅਪਾਰਟਮੈਂਟ ਤੋਂ ਬਾਹਰ ਲਿਆਇਆ ਅਤੇ ਫਿਰ ਬੱਚੇ ਦਾ ਗਲਾ ਰੇਤਣ ਤੋਂ ਪਹਿਲਾਂ ਚਿੱਕਿਆ 'ਜੀਸਸ ਆ ਰਹੇ ਹਨ।' ਘਟਨਾ ਦੌਰਾਨ ਇਕ ਗੁਆਂਢੀ ਦੂਜੀ ਮੰਜਿਲ ਤੋਂ ਦੇਖ ਰਿਹਾ ਸੀ ਤਾਂ ਉਸ ਨੇ ਬੱਚੇ ਦੀ ਜਾਨ ਬਚਾਉਣ ਲਈ ਦੋਸ਼ੀ ਸ਼ਖਸ ਦੇ ਪੈਰ 'ਤੇ ਗੋਲੀ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਖਸ ਦੇ ਪੈਰ 'ਤੇ ਗੋਲੀ ਮਾਰਨ ਵਾਲੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੇਸ ਨਹੀਂ ਦਰਜ ਕੀਤਾ ਜਾਵੇਗਾ।
ਸਿਰੇਮਿਕ 'ਤੇ ਪ੍ਰਿੰਟਿੰਗ ਲਈ ਖੋਜੀ ਗਈ ਵਿਸ਼ਵ ਦੀ ਪਹਿਲੀ 4ਡੀ ਪ੍ਰਿੰਟਿੰਗ
NEXT STORY