ਵਾਸ਼ਿੰਗਟਨ (ਬਿਊਰੋ): ਅਮਰੀਕਾ ਸਥਿਤ ਸਿੱਖਸ ਫੌਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਧੋਖੇਬਾਜ਼ੀ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਖੁਲਾਸਾ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੈ। ਧੋਖੇਬਾਜ਼ੀ ਦਾ ਖੁਲਾਸਾ ਕਰ ਰਹੇ ਵਿਅਕਤੀ, ਜਿਸ ਨੇ ਆਪਣਾ ਨਾਮ ਸੁਖਜੀਤ ਸਿੰਘ ਦੱਸਿਆ ਹੈ ਨੇ ਇਕ ਆਡੀਓ ਜ਼ਰੀਏ ਗੱਲਬਾਤ ਕੀਤੀ। ਗੱਲਬਾਤ ਵਿਚ ਸੁਖਜੀਤ ਨੇ ਦੱਸਿਆ ਕਿ ਪੰਨੂ ਇਕ ਨੰਬਰ ਦਾ ਠੱਗ ਬੰਦਾ ਹੈ, ਜੋ ਸਿਰਫ ਪੈਸੇ ਇਕੱਠੇ ਕਰਨੇ ਜਾਣਦਾ ਹੈ। ਪੰਨੂ ਦਾ ਇਮੀਗ੍ਰੇਸ਼ਨ ਮਹਿਕਮੇ ਵਿਚ ਦਬਦਬਾ ਹੈ। ਇਸ ਦੇ ਤਹਿਤ ਹੀ ਉਹ ਭੋਲ-ਭਾਲੇ ਪੰਜਾਬੀ ਲੋਕਾਂ ਨੂੰ ਬਾਹਰ ਪੱਕੇ ਕਰਨ ਦੇ ਨਾਮ 'ਤੇ ਠੱਗਦਾ ਆ ਰਿਹਾ ਹੈ।
ਆਡੀਓ ਵਿਚ ਕੈਲੀਫੋਰਨੀਆ ਤੋਂ ਬੋਲਦੇ ਸੁਖਜੀਤ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਪੰਨੂ ਗਾਹਕ ਫਸਾਉਣ ਲਈ ਸਭ ਤੋਂ ਪਹਿਲਾਂ ਉਹਨਾਂ ਨਾਲ ਫੋਨ 'ਤੇ ਖੁਦ ਗੱਲ ਕਰਦਾ ਹੈ। ਫਿਰ ਆਪਣੇ ਅੱਗੇ ਰੱਖੇ ਵਿਅਕਤੀਆਂ ਨੂੰ ਇਹ ਕੰਮ ਸੌਂਪ ਦਿੰਦਾ ਹੈ। ਉਹ ਅਤੇ ਉਸ ਦੇ ਮੈਂਬਰ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਲਾਰੇ ਲਾਈ ਰੱਖਦੇ ਹਨ। ਸੁਖਜੀਤ ਸਿੰਘ ਨੇ ਦੱਸਿਆ ਕਿ ਕਿਵੇਂ ਪੰਨੂ ਅਤੇ ਉਸ ਦੇ ਸਟਾਫ ਮੈਂਬਰਾਂ ਨੇ ਮਿਲ ਕੇ ਇਕ ਪੰਜਾਬੀ ਨੌਜਵਾਨ ਅਤੇ ਉਸ ਦੇ ਸਾਥੀਆਂ ਤੋਂ ਵੀ 15000 ਡਾਲਰ ਠੱਗੇ ਹਨ।
ਪੋਂਪੀਓ ਨੇ ਚੀਨ ਨੂੰ ਇਕਵਾਡੋਰ ਮਾਮਲੇ 'ਚ ਘੇਰਿਆ ਕਿਹਾ- 'ਮੱਛੀ ਫੜ੍ਹਨ ਦੀ ਭੁੱਖ ਉੱਤੇ ਰੋਕ ਜ਼ਰੂਰੀ'
NEXT STORY