ਸੈਂਟ ਪੀਟਰਸਬਰਗ- ਚੱਕਰਵਾਤੀ ਤੂਫਾਨ ਇਸਾਇਸ ਨੇ ਸ਼ਨੀਵਾਰ ਨੂੰ ਬਹਾਮਾਸ ਵਿਚ ਬਹੁਤ ਤਬਾਹੀ ਮਚਾਈ ਜਿਸ ਕਾਰਨ ਦਰੱਖਤ ਤੇ ਬਿਜਲੀ ਦੇ ਖੰਭੇ ਉੱਖੜ ਗਏ ਅਤੇ ਹੁਣ ਇਹ ਫਲੋਰੀਡਾ ਤਟ ਵੱਲ ਵੱਧ ਗਿਆ ਹੈ, ਜਿਸ ਨਾਲ ਉਨ੍ਹਾਂ ਸਥਾਨਾਂ 'ਤੇ ਕੋਰੋਨਾ ਵਾਇਰਸ ਨੂੰ ਕੰਟਰੋਲ ਵਿਚ ਕਰਨ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ, ਜਿੱਥੇ ਮਾਮਲੇ ਵੱਧ ਰਹੇ ਸਨ।
ਇਸਾਇਸ ਸ਼ਨੀਵਾਰ ਦੁਪਹਿਰ ਨੂੰ ਤੂਫਾਨ ਵਿਚ ਤਬਦੀਲ ਹੋ ਗਿਆ ਪਰ ਇਸ ਦੇ ਫਲੋਰੀਡਾ ਵਿਚ ਪੁੱਜਣ ਤੱਕ ਰਾਤ ਭਰ ਵਿਚ ਫਿਰ ਤੋਂ ਤੂਫਾਨ ਦਾ ਰੂਪ ਲੈਣ ਦੀ ਸ਼ੱਕ ਹੈ। ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟੀਜ ਨੇ ਇਕ ਪੱਤਰਕਾਰ ਸੰਮੇਲਨ ਵਿਚ ਆਗਾਹ ਕੀਤਾ, ਸਾਨੂੰ ਅੱਜ ਰਾਤ ਤੋਂ ਅਸਰ ਦੇਖਣ ਨੂੰ ਮਿਲਣ ਲੱਗੇਗਾ। ਇਸ ਦੇ ਕਮਜ਼ੋਰ ਹੋਣ ਦੇ ਧੋਖੇ ਵਿਚ ਨਾ ਆਉਣਾ। ਫਲੋਰੀਡਾ ਪ੍ਰਸ਼ਾਸਨ ਨੇ ਸਮੁੰਦਰ ਤਟਾਂ, ਪਾਰਕਾਂ ਅਤੇ ਵਾਇਰਸ ਜਾਂਚ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਕਟੌਤੀ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੇ ਨਿਵਾਸੀਆਂ ਤੋਂ ਇਕ ਹਫਤੇ ਲਈ ਪਾਣੀ, ਭੋਜਨ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਲਈ ਕਿਹਾ।
ਉੱਤਰੀ ਕੈਰੋਲਾਈਨਾ ਵਿਚ ਅਧਿਕਾਰੀਆਂ ਨੇ ਟਾਪੂ ਨੂੰ ਖਾਲੀ ਕਰਾਉਣ ਦਾ ਹੁਕਮ ਦਿੱਤਾ ਹੈ, ਜਿੱਥੇ ਪਿਛਲੇ ਸਾਲ ਤੂਫਾਨ ਡੋਰੀਅਨ ਨੇ ਤਬਾਹੀ ਮਚਾਈ ਸੀ। ਇਸ ਵਿਚਕਾਰ ਬਹਾਮਾਸ ਵਿਚ ਅਧਿਕਾਰੀਆਂ ਨੇ ਅਬਾਕੋ ਟਾਪੂ ਵਿਚ ਅਜਿਹੇ ਲੋਕਾਂ ਦੇ ਮੱਦੇਨਜ਼ਰ ਕੈਂਪ ਖੋਲ੍ਹ ਦਿੱਤੇ ਹਨ, ਜੋ ਡੋਰੀਅਨ ਦੇ ਤਬਾਹੀ ਮਚਾਉਣ ਮਗਰੋਂ ਅਸਥਾਈ ਕੈਂਪਾਂ ਵਿਚ ਰਹਿ ਰਹੇ ਸਨ। ਤੂਫਾਨ ਦੇ ਫਲੋਰੀਡਾ ਤਟ ਤਕ ਪੁੱਜਣ ਦਾ ਖਦਸ਼ਾ ਹੈ।
ਅਮਰੀਕਾ 'ਚ ਫੇਸ ਟਰਾਂਸਪਲਾਂਟ ਕਰਾਉਣ ਵਾਲੀ ਪਹਿਲੀ ਬੀਬੀ ਦੀ ਮੌਤ
NEXT STORY