ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਕੋਵਿਡ-19 ਦੇ ਇਲਾਜ ਲਈ ਬ੍ਰਾਜ਼ੀਲ ਨੂੰ ਮਲੇਰੀਆ ਦੇ ਇਲਾਜ ਦੀ ਦਵਾਈ ਦੀਆਂ 20 ਲੱਖ ਤੋਂ ਵਧੇਰੇ ਖੁਰਾਕਾਂ ਭੇਜੀਆਂ ਹਨ। ਇਸ ਦਵਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਤੋਂ ਬਚਾਅ ਅਤੇ ਉਸ ਦੇ ਇਲਾਜ ਵਿਚ ਅਸਰਦਾਰ ਦੱਸਿਆ ਹੈ। ਭਾਵੇਂਕਿ ਵਿਗਿਆਨ ਨੇ ਹੁਣ ਤੱਕ ਇਸ ਦਵਾਈ ਦੇ ਇਹਨਾਂ ਨਤੀਜਿਆਂ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ। ਹੁਣ ਤੱਕ ਕਿਸੇ ਵੱਡੇ ਵਿਗਿਆਨੀ ਅਧਿਐਨ ਵਿਚ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਨੂੰ ਕੋਵਿਡ-19 ਤੋਂ ਬਚਾਅ ਜਾਂ ਉਸ ਦੇ ਇਲਾਜ ਲਈ ਸੁਰੱਖਿਅਤ ਅਤੇ ਪ੍ਰਭਾਵੀ ਨਹੀਂ ਪਾਇਆ ਗਿਆ ਹੈ। ਕੁਝ ਛੋਟੇ ਅਧਿਐਨਾਂ ਵਿਚ ਤਾਂ ਇਸ ਦਵਾਈ ਦੇ ਬੁਰੇ ਨਤੀਜੇ ਹੀ ਦੇਖਣ ਨੂੰ ਮਿਲੇ ਹਨ।
ਲਾਤਿਨ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਸਭ ਤੋਂ ਵੱਧ ਪ੍ਰਭਾਵਿਤ ਬ੍ਰਾਜ਼ੀਲ ਵਿਚ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ ਹਫਤੇ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਬ੍ਰਾਜ਼ੀਲ ਤੋਂ ਹੋਣ ਵਾਲੀ ਯਾਤਰਾ 'ਤੇ ਪਾਬੰਦੀ ਲਗਾ ਰਿਹਾ ਹੈ ਤਾਂ ਜੋ ਉੱਥੋਂ ਆਉਣ ਵਾਲੇ ਯਾਤਰੀ ਅਮਰੀਕਾ ਵਿਚ ਇਨਫੈਕਸ਼ਨ ਨਾ ਫੈਲਾਉਣ। ਬ੍ਰਾਜ਼ੀਲ ਸਰਕਾਰ ਦੇ ਨਾਲ ਐਤਵਾਰ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਵ੍ਹਾਈਟ ਹਾਊਸ ਨੇ ਕਿਹਾ ਕਿ ਫਰੰਟ ਮੋਰਚੇ 'ਤੇ ਕੰਮ ਕਰ ਰਹੇ ਸਿਹਤਕਰਮੀਆਂ ਦੇ ਲਈ ਰੋਗ ਵਿਰੋਧੀ ਅਤੇ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੇ ਲਈ ਇਲਾਜ ਦੇ ਤੌਰ 'ਤੇ ਹਾਈਡ੍ਰੋਕਸੀਕਲੋਰੋਕਵਿਨ ਦੀ ਖੁਰਾਕ ਬ੍ਰਾਜ਼ੀਲ ਨੂੰ ਭੇਜੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਵਿਗਿਆਨੀ'ਪੌਦਿਆਂ ਵਾਂਗ' ਉਗਾ ਰਹੇ ਹਨ ਕੋਰੋਨਾਵਾਇਰਸ
ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਬ੍ਰਾਜ਼ੀਲ ਨੂੰ 1000 ਵੈਂਟੀਲੇਟਰ ਵੀ ਭੇਜ ਰਿਹਾ ਹੈ। ਟਰੰਪ ਨੇ ਮਈ ਵਿਚ ਕਿਹਾ ਸੀ ਕਿ ਉਹਨਾਂ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਦੋ ਹਫਤੇ ਤੱਕ ਦਵਾਈ ਲਈ ਸੀ ਜਦਕਿ ਉਹਨਾਂ ਦੀ ਆਪਣੀ ਹੀ ਸਰਕਾਰ ਨੇ ਇਸ ਵਿਰੁੱਧ ਚਿਤਾਵਨੀ ਦਿੱਤੀ ਸੀ ਕਿ ਕੋਵਿਡ-19 ਦੇ ਲਈ ਇਹ ਦਵਾਈ ਹਸਪਤਾਲ ਜਾਂ ਰਿਸਰਚ ਦੇ ਦੌਰਾਨ ਹੀ ਲਈ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਮਾੜੇ ਪ੍ਰਭਾਵ ਜਾਨਲੇਵਾ ਹੋ ਸਕਦੇ ਹਨ।
ਵ੍ਹਾਈਟ ਹਾਊਸ ਕੋਲ ਪ੍ਰਦਰਸ਼ਨਕਾਰੀ ਹੋਏ ਹਿੰਸਕ, ਟਰੰਪ ਨੂੰ ਬੰਕਰ 'ਚ ਲੈਣੀ ਪਈ ਸ਼ਰਣ
NEXT STORY