ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ 39ਵੇਂ ਰਾਸ਼ਟਰਪਤੀ ਰਹੇ ਡੈਮੋਕ੍ਰੇਟਿਕ ਜਿਮੀ ਕਾਰਟਰ ਨੇ ਅੱਜ (22 ਮਾਰਚ) ਆਪਣਾ 94ਵਾਂ ਜਨਮਦਿਨ ਮਨਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਮ ਇਕ ਹੋਰ ਰਿਕਾਰਡ ਦਰਜ ਕਰਵਾ ਲਿਆ। ਜਿਮੀ ਅਮਰੀਕੀ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦਿਨਾਂ ਤੱਕ ਜਿਉਂਦੇ ਰਹਿਣ ਵਾਲੇ ਰਾਸ਼ਟਰਪਤੀ ਬਣ ਗਏ ਹਨ। ਜਿਮੀ ਦੀ ਉਮਰ ਅੱਜ 94 ਸਾਲ 172 ਦਿਨ ਹੋ ਗਈ ਹੈ। ਜਿਮੀ ਤੋਂ ਪਹਿਲਾਂ ਰੀਪਬਲਿਕਨ ਪਾਰਟੀ ਦੇ ਜੌਰਜ ਐੱਚ. ਡਬਲਊ ਬੁਸ਼ ਦੇ ਨਾਮ ਇਹ ਰਿਕਾਰਡ ਸੀ। ਬੁਸ਼ 94 ਸਾਲ 171 ਦਿਨ ਤੱਕ ਜਿਉਂਦੇ ਰਹੇ ਸਨ। ਬੀਤੇ ਸਾਲ 30 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
ਕੈਂਸਰ ਜਿਹੀ ਬੀਮਾਰੀ ਨੂੰ ਦਿੱਤੀ ਮਾਤ
ਜਿਮੀ ਲਈ 94ਵਾਂ ਜਨਮਦਿਵ ਕਿਸੇ ਉਪਲਬਧੀ ਤੋਂ ਘੱਟ ਨਹੀਂ ਹੈ। ਕਰੀਬ 4 ਸਾਲ ਪਹਿਲਾਂ ਜਿਮੀ ਨੂੰ ਕੈਂਸਰ ਹੋਣ ਦਾ ਪਤਾ ਚੱਲਿਆ ਸੀ। ਜਿਮੀ ਨੂੰ ਮੇਲਾਨੋਮਾ ਡਿਟੈਕਟ ਕਿਸਮ ਦਾ ਕੈਂਸਰ ਹੋਇਆ ਸੀ। ਇਹ ਕੈਂਸਰ ਉਨ੍ਹਾਂ ਦੇ ਲੀਵਰ ਅਤੇ ਦਿਮਾਗ ਵਿਚ ਫੈਲ ਗਿਆ ਸੀ। ਇਸ ਦਾ ਇਲਾਜ ਚੱਲਿਆ ਅਤੇ ਅੱਜ ਜਿਮੀ ਪੂਰੀ ਤਰ੍ਹਾਂ ਸਿਹਤਮੰਦ ਹਨ। ਜਿਮੀ 20 ਜਨਵਰੀ 1977 ਤੋਂ 20 ਜਨਵਰੀ 1981 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ।
ਨੋਬਲ ਸ਼ਾਂਤੀ ਪੁਰਸਕਾਰ ਨਾਲ ਹੋਏ ਸਨਮਾਨਿਤ
ਸਾਲ 2002 ਵਿਚ 'ਕਾਰਟਰ ਸੈਂਟਰ' ਦੀ ਸਥਾਪਨਾ ਕਾਰਨ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਜਿਮੀ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਜਗ੍ਹਾ ਜਨਤਾ ਨੇ ਰੋਨਾਲਡ ਰੀਗਨ ਨੂੰ ਚੁਣਿਆ। ਜਿਮੀ ਮੁਤਾਬਕ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੇ 4 ਸਾਲ ਉਨ੍ਹਾਂ ਦੀ ਸਿਆਸੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ ਸਨ। ਜਿਮੀ ਆਪਣੀ ਪਤਨੀ ਨਾਲ ਜੌਰਜੀਆ ਵਿਚ ਰਹਿੰਦੇ ਹਨ। ਜਿਮੀ ਅੱਜ ਵੀ ਮਰਾਂਥਾ ਬੈਪੇਟਿਸਟ ਚਰਚ ਵਿਚ 'ਸੰਡੇ ਸਕੂਲ' ਵਿਚ ਪੜ੍ਹਾਉਂਦੇ ਹਨ। ਹਰੇਕ ਐਤਵਾਰ ਨੂੰ ਉਨ੍ਹਾਂ ਨੂੰ ਸੁਣਨ ਲਈ ਸੈਂਕੜੇ ਲੋਕ ਆਉਂਦੇ ਹਨ।
ਬਲੋਚ ਫੌਜ ਦੇ ਹਮਲੇ 'ਚ 8 ਪਾਕਿਸਤਾਨੀ ਫੌਜੀ ਮਾਰੇ ਗਏ : ਟੀ.ਵੀ. ਰਿਪੋਰਟਸ
NEXT STORY