ਵਾਸ਼ਿੰਗਟਨ (ਭਾਸ਼ਾ): ਕਰੀਬ ਚਾਰ ਸਾਲ ਆਪਣੇ ਗ੍ਰਹਿ ਨਗਰ ਡੈਲਾਵੇਅਰ ਵਿਚ ਬਿਤਾਉਣ ਦੇ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਸਹੁੰ ਚੁੱਕ ਸਮਾਰੋਹ ਤੋਂ ਇਕ ਦਿਨ ਪਹਿਲਾਂ ਏਕਤਾ ਦੇ ਸੰਦੇਸ਼ ਦੇ ਨਾਲ ਵਾਸ਼ਿੰਗਟਨ ਡੀ.ਸੀ. ਪਹੁੰਚ ਗਏ ਹਨ। ਉਹ ਬੁੱਧਵਾਰ ਨੂੰ ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। ਮੁੱਖ ਜੱਜ ਜੌਨ ਰੌਬਰਟਸ 12 ਵਜਦੇ ਹੀ (ਸਥਾਨਕ ਸਮੇਂ ਮੁਤਾਬਕ) ਬੁੱਧਵਾਰ ਨੂੰ ਬਾਈਡੇਨ ਅਤੇ ਹੈਰਿਸ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕਣ ਵਾਲੇ ਸਥਾਨ 'ਤੇ ਨੈਸ਼ਨਲ ਗਾਰਡ ਦੇ 25 ਹਜ਼ਾਰ ਤੋਂ ਵੱਧ ਜਵਾਨ ਸੁਰੱਖਿਆ ਵਿਚ ਤਾਇਨਾਤ ਹੋਣਗੇ।ਬਤੌਰ ਰਾਸ਼ਟਰਪਤੀ ਬਾਈਡੇਨ ਦੇ ਸਾਹਮਣੇ ਕਈ ਚੁਣੌਤੀਆਂ ਹੋਣਗੀਆਂ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਡੇਲਾਵੇਅਰ ਤੋਂ ਵਾਸ਼ਿੰਗਟਨ ਡੀ.ਸੀ. ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ,''ਤੁਹਾਡਾ ਅਗਲਾ ਰਾਸ਼ਟਰਪਤੀ ਅਤੇ ਕਮਾਂਡਰ ਇਨ ਚੀਫ ਹੋਣ 'ਤੇ ਮੈਨੂੰ ਮਾਣ ਹੈ। ਮੈਂ ਹਮੇਸ਼ਾ ਡੈਲਾਵੇਅਰ ਦਾ ਮਾਣ ਵਾਲਾ ਪੁੱਤਰ ਰਹਾਂਗਾ।''
ਬਾਈਡੇਨ 1973 ਵਿਚ ਡੈਲਾਵੇਅਰ ਤੋਂ ਸਭ ਤੋਂ ਨੌਜਵਾਨ ਸੈਨੇਟਰ ਦੇ ਤੌਰ 'ਤੇ ਚੁਣੇ ਗਏ। ਉਹ ਜਨਤਕ ਜੀਵਨ ਵਿਚ ਕਰੀਬ ਪੰਜ ਦਹਾਕੇ ਬਿਤਾ ਚੁੱਕੇ ਹਨ। ਬਾਈਡੇਨ (78) ਨੇ ਕਿਹਾ,''ਮੇਰਾ ਪਰਿਵਾਰ ਅਤੇ ਮੈਂ ਵਾਸ਼ਿੰਗਟਨ ਲਈ ਰਵਾਨਾ ਹੋ ਰਹੇ ਹਾਂ। ਅਸੀਂ ਲੋਕ ਉਸ ਦਿਆਲੂ ਬੀਬੀ ਨਾਲ ਵੀ ਮਿਲਾਂਗੇ ਜੋ ਦੇਸ਼ ਦੀ ਉਪ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕੇਗੀ।'' ਕਮਲਾ ਹੈਰਿਸ (56) ਦੇਸ਼ ਦੀ ਪਹਿਲੀ ਬੀਬੀ ਉਪ ਰਾਸ਼ਟਰਪਤੀ ਹੋਵੇਗੀ ਉਹ ਪਹਿਲੀ ਭਾਰਤੀ ਮੂਲ ਦੀ ਬੀਬੀ ਹੈ ਜੋ ਅਮਰੀਕਾ ਦੇ ਦੂਜੇ ਸਭ ਤੋਂ ਤਾਕਤਵਰ ਅਹੁਦੇ 'ਤੇ ਹੋਵੇਗੀ।
ਆਪਣੇ ਸੰਖੇਪ ਭਾਸ਼ਣ ਵਿਚ ਬਾਈਡੇਨ ਥੋੜ੍ਹੇ ਭਾਵੁਕ ਵੀ ਹੋਏ। ਉਹਨਾਂ ਨੇ ਕਿਹਾ,''ਇਹ ਭਾਵੁਕ ਪਲ ਹੈ। ਵਾਸ਼ਿੰਗਟਨ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ।'' ਬਾਈਡੇਨ ਨੇ ਕਿਹਾ ਕਿ 12 ਸਾਲ ਪਹਿਲਾਂ ਬਰਾਕ ਓਬਾਮਾ ਨੇ ਇਕ ਗੈਰ ਗੋਰੇ ਉਪ ਰਾਸ਼ਟਰਪਤੀ ਦੇ ਤੌਰ 'ਤੇ ਮੇਰਾ ਸਵਾਗਤ ਕੀਤਾ ਸੀ ਅਤੇ ਹੁਣ ਮੈਂ ਬਤੌਰ ਰਾਸ਼ਟਰਪਤੀ ਦੱਖਣ ਏਸ਼ੀਆ ਮੂਲ ਦੀ ਗੈਰ ਗੋਰੀ ਬੀਬੀ ਕਮਲਾ ਹੈਰਿਸ ਦਾ ਉਪ ਰਾਸ਼ਟਰਪਤੀ ਦੇ ਤੌਰ 'ਤੇ ਸਵਾਗਤ ਕਰਾਂਗਾ।'' ਬਾਈਡੇਨ ਦੇ ਨਾਲ ਉਹਨਾਂ ਦੀ ਪਤਨੀ ਜਿਲ ਬਾਈਡੇਨ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਨ।
ਮਿਲੇਗੀ ਇੰਨੀ ਸੈਲਰੀ
ਨਿਊਯਾਰਕ ਦੀ ਵੈਬਸਾਈਟ ਸਟਾਇਲ ਕਾਸਟਰ ਦੇ ਮੁਤਾਬਕ, ਅਮਰੀਕੀ ਕਾਨੂੰਨ (US Code 3) ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੀ ਸਲਾਨਾ ਆਮਦਨ 4 ਲੱਖ ਅਮਰੀਕੀ ਡਾਲਰ ਹੈ। ਭਾਰਤੀ ਮੁਦਰਾ ਦੇ ਮੁਤਾਬਕ ਇਹ ਕਰੀਬ 2 ਕਰੋੜ 92 ਲੱਖ ਰੁਪਏ ਹੈ। ਇਸ ਦੇ ਇਲਾਵਾ ਰਾਸ਼ਟਰਪਤੀ ਨੂੰ 50 ਹਜ਼ਾਰ ਡਾਲਰ ਦਾ ਸਾਲਾਨਾ ਐਕਸਪ੍ਰੈੱਸ ਅਲਾਊਂਸ ਵੀ ਮਿਲਦਾ ਹੈ ਅਤੇ ਨਾਲ ਹੀ ਇਕ ਲੱਖ ਡਾਲਰ ਦਾ ਨੌਨ ਟੈਕਸੇਬਲ ਟ੍ਰੈਵਲ ਅਲਾਊਂਸ ਵੀ ਮਿਲਦਾ ਹੈ। ਅਮਰੀਕੀ ਰਾਸ਼ਟਰਪਤੀ ਨੂੰ ਸਾਲਾਨਾ ਮਨੋਰੰਜਨ ਲਈ ਵੀ ਰਾਸ਼ੀ ਮਿਲਦੀ ਹੈ। ਇਹ ਰਾਸ਼ੀ 19 ਹਜ਼ਾਰ ਡਾਲਰ ਹੁੰਦੀ ਹੈ, ਜਿਸ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਮਨੋਰੰਜਨ ਲਈ ਖਰਚ ਸਕਦਾ ਹੈ। ਉੱਥੇ ਫਸਟ ਲੇਡੀ ਮਤਲਬ ਰਾਸ਼ਟਰਪਤੀ ਦੀ ਪਤਨੀ ਦੀ ਕੋਈ ਸੈਲਰੀ ਨਹੀਂ ਹੁੰਦੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਕੋਵਿਡ ਕਾਰਨ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਛੱਡਿਆ ਆਸਟ੍ਰੇਲੀਆ
NEXT STORY