ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਅਮਰੀਕੀ ਨੀਰਾ ਟੰਡਨ ਬਿਹਤਰੀਨ ਨੀਤੀਆਂ ਬਣਾਉਣ ਵਿਚ ਸਮਰੱਥ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਦੇ ਨਾਲ ਕੰਮ ਕਰਨ ਦਾ ਮਹੱਤਵਪੂਰਨ ਅਨੁਭਵ ਵੀ ਹਾਸਲ ਹੈ। ਬਾਈਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਸੀਨੀਅਰ ਅਹੁਦੇ ‘ਪ੍ਰਬੰਧਨ ਅਤੇ ਬਜਟ ਦਫ਼ਤਰ ਨਿਰਦੇਸ਼ਕ’ ਵਜੋਂ ਨੀਰਾ ਟੰਡਨ ਨੂੰ ਨਾਮਜ਼ਦ ਕਰਨ ਦਾ ਅਧਿਕਾਰਕ ਐਲਾਨ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਹੈ।
ਜੇਕਰ ਅਮਰੀਕੀ ਸੈਨੇਟ ਵਿਚ ਵੀ ਇਸ ਅਹੁਦੇ ਲਈ ਟੰਡਨ (50) ਦੇ ਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਵ੍ਹਾਈਟ ਹਾਊਸ ਵਿਚ ਪ੍ਰਭਾਵਸ਼ਾਲੀ ‘ਪ੍ਰਬੰਧਨ ਅਤੇ ਬਜਟ’ (ਓ. ਐੱਮ. ਬੀ.) ਦੀ ਮੁਖੀ ਬਣਨ ਵਾਲੀ ਇਹ ਪਹਿਲੀ ਗੈਰ ਗੋਰੀ ਔਰਤ ਹੋਵੇਗੀ। ਓਧਰ ਜੋਅ ਬਾਈਡੇਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਦੇਸ਼ ਲਈ ਕੁਝ ਚੰਗਾ ਕੰਮ ਕੀਤਾ ਹੈ ਅਤੇ ਅਜਿਹਾ ਕਰ ਕੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਹ ਇਕ ਹੋਰ ਕਾਰਜਕਾਲ ਲਈ ਵ੍ਹਾਈਟ ਹਾਊਸ ਵਿਚ ਨਹੀਂ ਰਹਿਣਗੇ।
ਅਮਰੀਕਾ ਦਾ ਤੀਜਾ ਸੂਬਾ ਬਣਿਆ ਫਲੋਰੀਡਾ ਜਿੱਥੇ ਕੋਰੋਨਾ ਮਾਮਲੇ 10 ਲੱਖ ਤੋਂ ਪਾਰ
NEXT STORY