ਮਿਨੀਪੋਲਸ - ਅਸ਼ਵੇਤ ਅਮਰੀਕਨ ਜਾਰਜ ਫਾਇਲਡ ਦੀ ਹੱਤਿਆ ਦੇ ਦੋਸ਼ੀ ਪੁਲਸ ਅਫਸਰ ਡੈਰੇਕ ਖਿਲਾਫ ਦੇਸ਼ ਦੇ ਕਈ ਹਿੱਸਿਆਂ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਗੁੱਸੇ ਵਿਚ ਆਏ ਲੋਕ ਜਾਰਜ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿਚਾਲੇ ਡੈਰੇਕ ਦੀ ਪਤਨੀ ਕੈਲੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਹੈ। ਡੈਰੇਕ ਖਿਲਾਫ ਥਰਡ-ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਗਿਆ ਹੈ। ਡੈਰੇਕ ਦੀ ਉਹ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਜਾਰਜ ਦੇ ਗਲੇ 'ਤੇ ਗੋਢਾ ਰੱਖੀ ਦਿਖਾਈ ਦੇ ਰਿਹਾ ਸੀ। ਜਾਰਜ ਰਹਿਮ ਦੀ ਗੁਹਾਰ ਲਾਉਂਦਾ ਰਿਹਾ ਪਰ ਡੈਰੇਕ ਨੇ ਇਕ ਨਾ ਸੁਣੀ ਅਤੇ ਜਾਰਜ ਦੀ ਮੌਤ ਹੋ ਗਈ।
ਪਰਿਵਾਰ ਨੇ ਮੰਗੀ ਸੁਰੱਖਿਆ ਅਤੇ ਨਿੱਜਤਾ
ਕੈਲੀ ਦੇ ਵਕੀਲਾਂ ਨੇ ਬਿਆਨ ਜਾਰੀ ਕਰ ਆਖਿਆ ਹੈ ਕਿ ਜਾਰਜ ਦੀ ਮੌਤ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਹੈ। ਉਨ੍ਹਾਂ ਨੇ ਜਾਰਜ ਦੇ ਪਰਿਵਾਰ ਦੇ ਪ੍ਰਤੀ ਦੁੱਖ ਵਿਅਕਤ ਕੀਤਾ ਹੈ। ਬਿਆਨ ਵਿਚ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਡੈਰੇਕ ਦੇ ਨਾਲ ਆਪਣਾ ਵਿਆਹੁਤਾ ਜ਼ਿੰਦਗੀ ਖਤਮ ਕਰਨ ਦੀ ਅਰਜ਼ੀ ਦਿੱਤੀ ਹੈ। ਕੈਲੀ ਅਤੇ ਡੈਰੇਕ ਦਾ ਕੋਈ ਬੱਚਾ ਨਹੀਂ ਹੈ ਪਰ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮਾਪਿਆਂ ਅਤੇ ਬਾਕੀ ਪਰਿਵਾਰ ਵਾਲਿਆਂ ਨੂੰ ਇਸ ਮੁਸ਼ਕਿਲ ਵੇਲੇ ਵਿਚ ਸੁਰੱਖਿਆ ਅਤੇ ਨਿੱਜਤਾ ਦਿੱਤੀ ਜਾਵੇ।
ਯੂਏਈ ਦੇ ਕਾਰੋਬਾਰੀਆਂ ਨੂੰ 16 ਲੱਖ ਡਾਲਰ ਦਾ ਚੂਨਾ ਲਾ ਕੇ ਦੇਸ਼ ਪਰਤਿਆ ਭਾਰਤੀ ਨਾਗਰਿਕ
NEXT STORY