ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਰਾਜ ਦੇ ਬ੍ਰਾਯਨ ਸ਼ਹਿਰ ਵਿਚ ਲੱਕੜ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਕੇਂਟ ਮੂਰ ਕੈਬਿਨੇਟਸ ਦੀ ਫੈਕਟਰੀ ਵਿਚ ਇਕ ਸ਼ੱਕੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋਏ ਹਨ। ਬ੍ਰਾਯਨ ਸ਼ਹਿਰ ਦੇ ਪੁਲਸ ਪ੍ਰਮੁੱਖ ਐਰਿਕ ਬੁਸਕੇ ਨੇ ਪੱਤਰਕਾਰਾਂ ਨੂੰ ਵੀਰਵਾਰ ਨੂੰ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਬੰਦੂਕਧਾਰੀ ਕੰਪਨੀ ਕੇਂਟ ਮੂਰ ਕੈਬਿਨੇਟਸ ਦਾ ਕਰਮਚਾਰੀ ਸੀ।
ਬੁਸਕੇ ਨੇ ਦੱਸਿਆ ਕਿ ਗੋਲੀਬਾਰੀ ਕਰਨ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਪਾਇਆ ਹੈ। ਅਧਿਕਾਰੀਆਂ ਦੇ ਘਟਨਾ ਸਥਲ ਪਹੁੰਚਣ ਤੱਕ ਹਮਲਾਵਰ ਉੱਥੋਂ ਫਰਾਰ ਹੋ ਗਿਆ ਸੀ। ਗ੍ਰਿਮਸ ਕਾਊਂਟੀ ਦੇ ਸ਼ੇਰਿਫ ਡਾਨ ਸਾਵੇਲ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੂੰ ਕੈਬਿਨੇਟਸ ਪਲਾਂਟ ਤੋਂ ਕਰੀਬ 48 ਕਿਲੋਮੀਟਰ ਦੂਰ ਇਕ ਛੋਟੇ ਸ਼ਹਿਰ ਲੀਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਆਪਣੇ ਘਰ 'ਚ ਮ੍ਰਿਤਕ ਮਿਲਿਆ ਭਾਰਤੀ ਜੋੜਾ
ਟੈਕਸਾਸ ਜੇ ਜਨ ਸੁਰੱਖਿਆ ਵਿਭਾਗ ਨੇ ਟਵੀਟ ਕੀਤਾ ਕਿ ਸ਼ੱਕੀ ਨੂੰ ਫੜਦੇ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋਏ ਕਰਮੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਬ੍ਰਾਯਨ ਪੁਲਸ ਲੈਫਟੀਨੈਂਟ ਜੈਸਨ ਜੇਸਮ ਨੇ ਦੱਸਿਆ ਕਿ ਕੇਂਟ ਮੂਰ ਕੈਬਨਿਟ ਦੇ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੇ ਸ਼ੱਕੀ ਨੂੰ ਪਛਾਣ ਲਿਆ ਹੈ। ਪੁਲਸ ਨੇ ਲੋਕਾਂ ਤੋਂ ਫਿਲਹਾਲ ਘਟਨਾਸਥਲ ਤੋਂ ਦੂਰ ਰਹਿਣ ਲਈ ਕਿਹਾ ਹੈ।ਕੇਂਟ ਮੂਰ ਕੈਬਿਨੇਟਸ ਦਾ ਹੈੱਡਕੁਆਰਟਰ ਬ੍ਰਾਯਨ ਵਿਚ ਹੈ, ਜਿੱਥੇ ਕਰੀਬ 600 ਲੋਕ ਕੰਮ ਕਰਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਆਪਣੇ ਘਰ 'ਚ ਮ੍ਰਿਤਕ ਮਿਲਿਆ ਭਾਰਤੀ ਜੋੜਾ
NEXT STORY