ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਬਲੈਕ ਫ੍ਰਾਈਡੇ ਦੌਰਾਨ ਸੈਕਰਾਮੈਂਟੋ ਦੇ ਮਾਲ 'ਚ ਗੋਲੀਬਾਰੀ ਤੋਂ ਬਾਅਦ ਜ਼ਖਮੀ ਹੋਏ ਦੂਸਰੇ ਵਿਅਕਤੀ ਦੀ ਵੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਸੈਕਰਾਮੈਂਟੋ ਪੁਲਸ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਇੱਕ 19 ਸਾਲਾ ਵਿਅਕਤੀ ਦੀ ਆਰਡਨ ਫੇਅਰ ਮਾਲ ਵਿੱਚ ਮੌਤ ਹੋ ਗਈ ਸੀ ਜਦਕਿ ਇੱਕ ਹੋਰ 17 ਸਾਲਾ ਨੌਜਵਾਨ ਜ਼ਖਮੀ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਮੌਰੀਸਨ ਦੀ ਮੰਗ, ਫਰਜ਼ੀ ਤਸਵੀਰ ਪੋਸਟ ਕਰਨ 'ਤੇ ਮੁਆਫੀ ਮੰਗੇ ਚੀਨ
ਉਸ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਹਮਲੇ ਦੇ ਸੰਬੰਧ ਵਿੱਚ ਪੁਲਸ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸਵੇਰੇ 6:11 ਵਜੇ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਸ਼ਾਪਿੰਗ ਸੈਂਟਰ ਪਹੁੰਚੀ, ਜਿੱਥੇ ਇਹ ਦੋਵੇਂ ਵਿਅਕਤੀ ਗੋਲੀਆਂ ਦੇ ਸ਼ਿਕਾਰ ਬਣ ਚੁੱਕੇ ਸਨ। ਇਸ ਦੇ ਨਾਲ ਹੀ ਪੁਲਸ ਨੇ ਕਿਹਾ ਕਿ ਉਹ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ। ਇਸ ਘਟਨਾ ਦੇ ਬਾਅਦ ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੀਨਬਰਗ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਦਿਆਂ ਸੈਕਰਾਮੈਂਟੋ ਅਤੇ ਹੋਰ ਸ਼ਹਿਰਾਂ 'ਚ ਹਿੰਸਕ ਵਾਰਦਾਤਾਂ ਵਿੱਚ ਹੋਏ ਵਾਧੇ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਸਾਈਬਰ ਅਟੈਕ ਨੇ ਕੀਤੇ ਬਾਲਟੀਮੋਰ ਦੇ ਸਕੂਲ ਦੋ ਦਿਨਾਂ ਲਈ ਬੰਦ
NEXT STORY