ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਤੋਂ ਵਿਦਾ ਹੋ ਗਏ ਹਨ। ਉਹ ਆਖਰੀ ਵਾਰ ਏਅਰਫੋਰਸ ਜਹਾਜ਼ ਵਿਚ ਸਵਾਰ ਹੋਏ। ਡੋਨਾਲਡ ਟਰੰਪ ਫਲੋਰੀਡਾ ਦੇ ਲਈ ਰਵਾਨਾ ਹੋ ਗਏ ਹਨ।
ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਾਜਪੋਸ਼ੀ ਅੱਜ ਭਾਰਤੀ ਸਮੇਂ ਮੁਤਾਬਕ ਰਾਤ ਦੇ ਤਕਰੀਬਨ 10.30 ਵਜੇ ਹੋਵੇਗੀ। ਉਸ ਸਮੇਂ ਅਮਰੀਕਾ ਵਿਚ ਸਵੇਰ ਦੇ 11 ਵਜੇ ਦਾ ਸਮਾਂ ਹੋਵੇਗਾ।
ਇਸ ਮੌਕੇ ਬਾਈਡੇਨ ਦੀ ਸਮਰਥਕ ਅਤੇ ਪੋਪ ਸਟਾਰ ਲੇਡੀ ਗਾਗਾ ਰਾਸ਼ਟਰੀ ਗੀਤ ਗਾਵੇਗੀ ਜਦਕਿ ਗਾਇਕਾ ਅਤੇ ਅਦਾਕਾਰਾ ਜੈਨੀਫਰ ਲੋਪੇਜ ਸੰਗੀਤਕ ਪੇਸ਼ਕਸ਼ ਦੇਵੇਗੀ। ਅਦਾਕਾਰ ਟਾਮ ਹੈਂਕਸ 90 ਮਿੰਟ ਲਈ ਪੇਸ਼ਕਸ਼ ਕਰਨਗੇ। ਸਮਾਰੋਹ ਵਿਚ ਸਿਰਫ 200 ਲੋਕ ਹੀ ਸ਼ਾਮਲ ਹੋਣਗੇ ਤੇ ਲੋਕਾਂ ਨੂੰ ਘਰ ਬੈਠ ਕੇ ਟੀ. ਵੀ. ਉੱਤੇ ਸਮਾਗਮ ਦੇਖਣ ਦੀ ਅਪੀਲ ਕੀਤੀ ਗਈ ਹੈ।
ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੇ ਸਬੰਧ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਏਜੰਸੀਆਂ ਦੀ ਚਿਤਾਵਨੀ ਸੀ ਕਿ ਟਰੰਪ ਸਮਰਥਕਾਂ ਦੇ ਹਥਿਆਰਬੰਦ ਸਮੂਹ ਰਾਜਧਾਨੀ ਵਿਚ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਹਨ। ਇਸ ਲਈ ਰਾਜਧਾਨੀ ਵਾਸ਼ਿੰਗਟਨ ਵਿਚ 24 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ।
ਨਵੀਂ ਪਾਰਟੀ ਦੇ ਗਠਨ ਦੀ ਤਿਆਰੀ ਕਰ ਰਹੇ ਹਨ ਡੋਨਾਲਡ ਟਰੰਪ
NEXT STORY