ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਦੇ ਸੂਬੇ ਟੈਕਸਾਸ ਵਿੱਚ 2 ਭਾਰਤੀ ਅਮਰੀਕੀਆਂ ਨੇ ਕੌਂਸਲ ਚੋਣਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚ ਸੰਜੇ ਸਿੰਘਲ ਨੇ ਸ਼ੂਗਰਲੈਂਡ ਵਿੱਚ ਜ਼ਿਲ੍ਹਾ 2 ਕੌਂਸਲ ਚੋਣਾਂ ਵਿੱਚ ਆਪਣੇ ਸਾਥੀ ਭਾਰਤੀ ਅਮਰੀਕੀ ਨਾਸਿਰ ਹੁਸੈਨ ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਸਿੰਘਲ ਨੂੰ 2,346 ਵੋਟਾਂ ਮਿਲੀਆਂ, ਜਦੋਂਕਿ ਨਾਸਿਰ ਹੁਸੈਨ ਨੂੰ 777 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ‘ਇੱਛਾ ਮੌਤ’ ਸਬੰਧੀ ਬਿੱਲ ਪਾਸ
ਇਸੇ ਤਰ੍ਹਾਂ ਇੱਕ ਹੋਰ ਭਾਰਤੀ ਅਮਰੀਕੀ, ਸੁੱਖ ਕੌਰ ਨੇ ਸੈਨ ਐਂਟੋਨੀਓ ਵਿੱਚ ਜ਼ਿਲ੍ਹਾ 1 ਕੌਂਸਲ ਸੀਟ 'ਤੇ ਆਪਣੀ ਵਿਰੋਧੀ ਪੈਟੀ ਗਿਬਨਸ ਨੂੰ ਹਰਾਇਆ। ਫੋਰਟ ਬੈਂਡ ਕਾਉਂਟੀ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਕੌਰ ਨੂੰ 65 ਫੀਸਦੀ ਵੋਟਾਂ ਮਿਲੀਆਂ, ਜਦੋਂਕਿ ਗਿਬਨਸ ਨੂੰ 35 ਫੀਸਦੀ ਵੋਟਾਂ ਮਿਲੀਆਂ। ਇਸ ਮੌਕੇ ਸੰਜੇ ਸਿੰਘਲ ਅਤੇ ਸੁੱਖ ਕੌਰ ਨੇ ਵੋਟਰਾਂ ਦਾ ਧੰਨਵਾਦ ਕੀਤਾ। ਨਤੀਜੇ ਜਾਰੀ ਹੋਣ ਤੋਂ ਬਾਅਦ ਦੋਵੇਂ ਜੇਤੂ ਉਮੀਦਵਾਰਾਂ ਨੇ ਕਿਹਾ ਕਿ ਉਹ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਾਰਦਰਸ਼ੀ ਸ਼ਾਸਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੰਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ‘ਇੱਛਾ ਮੌਤ’ ਸਬੰਧੀ ਬਿੱਲ ਪਾਸ
NEXT STORY