ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ 4 ਤੋਂ 6 ਅਗਸਤ, 2025 ਤੱਕ ਬੋਸਟਨ, ਮੈਸੇਚਿਉਸੇਟਸ, ਅਮਰੀਕਾ ’ਚ ਹੋਣ ਵਾਲੇ ਵੱਕਾਰੀ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (ਐੱਨ.ਸੀ.ਐੱਸ.ਐੱਲ.) ਲੈਜਿਸਲੇਟਿਵ ਸੰਮੇਲਨ-2025 ’ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਐੱਨ.ਸੀ.ਐੱਸ.ਐੱਲ. ਲੈਜਿਸਲੇਟਿਵ ਸੰਮੇਲਨ 2025 ਦੁਨੀਆ ਭਰ ’ਚ ਵਿਧਾਨਕ ਆਗੂਆਂ, ਸਟਾਫ਼ ਮਾਹਿਰਾਂ ਅਤੇ ਨੀਤੀ ਘਾੜਿਆਂ ਦੇ ਸਭ ਤੋਂ ਵੱਡੇ ਸੰਮੇਲਨਾਂ ’ਚੋਂ ਇਕ ਹੈ, ਜੋ ਲਰਨਿੰਗ, ਨੈੱਟਵਰਕਿੰਗ ਅਤੇ ਪ੍ਰੇਰਨਾ ਦੇ ਬੇਮਿਸਾਲ ਮੌਕਿਆਂ ਨਾਲ ਭਰਪੂਰ ਮਾਹੌਲ ਪ੍ਰਦਾਨ ਕਰਦਾ ਹੈ।
ਹਰਭਜਨ ਸਿੰਘ ਈ.ਟੀ.ਓ., ਜੋ ਇਸ ਕੌਮਾਂਤਰੀ ਮੰਚ ’ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ, ਨੇ ਕਿਹਾ ਇਹ ਸੰਮੇਲਨ ਦੁਨੀਆ ਭਰ ਦੇ ਵਿਧਾਨਕ ਆਗੂਆਂ ਅਤੇ ਨੀਤੀ ਘਾੜਿਆਂ ਨਾਲ ਜੁੜਨ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ ਤੇ ਮੈਂ ਇਥੋਂ ਪੰਜਾਬ ਦੇ ਹਿੱਤ ’ਚ ਲਾਗੂ ਕੀਤੇ ਜਾ ਸਕਣ ਵਾਲੇ ਨਵੀਨ ਵਿਚਾਰਾਂ ਅਤੇ ਬਿਹਤਰ ਅਭਿਆਸਾਂ ਦਾ ਅਨੁਭਵ ਲੈ ਕੇ ਆਵਾਂਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੱਦਾ ਪੰਜਾਬ ਸਰਕਾਰ ਦੀ ਬਿਹਤਰ ਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਦਾ ਪ੍ਰਮਾਣ ਹੈ। ਉਮੀਦ ਕਰਦਾ ਹਾਂ ਕਿ ਇਸ ਸੰਮੇਲਨ ’ਚ ਸ਼ਾਮਲ ਹੋ ਕੇ ਮੈਨੂੰ ਦੁਨੀਆ ਭਰ ਦੇ ਵਿਧਾਨਕ ਆਗੂਆਂ ਤੋਂ ਸਿੱਖਣ ਲਈ ਬਹੁਤ ਕੁਝ ਨਵਾਂ ਮਿਲੇਗਾ, ਜਿਨ੍ਹਾਂ ਨੂੰ ਅਸੀਂ ਖਾਸ ਕਰਕੇ ਬਿਜਲੀ ਅਤੇ ਜਨਤਕ ਕਾਰਜ ਖੇਤਰਾਂ ’ਚ ਲਾਗੂ ਕਰਕੇ ਸਾਡੇ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਕੱਢ ਸਕਾਂਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਬਦਲ ਸਕਦੇ ਨੇ ਸਿਆਸੀ ਸਮੀਕਰਨ
ਜ਼ਿਕਰਯੋਗ ਹੈ ਕਿ ਇਹ ਸੰਮੇਲਨ ’ਚ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਪਹਿਲੂਆਂ, ਪੇਸ਼ੇਵਰ ਵਿਕਾਸ ਵਰਕਸ਼ਾਪਾਂ ਅਤੇ ਨੈੱਟਵਰਕਿੰਗ ਸਮਾਗਮਾਂ ’ਤੇ ਕੇਂਦਰਿਤ ਓਪਨ ਸੈਸ਼ਨ ਹੋਣਗੇ ਜੋ ਵੱਖ-ਵੱਖ ਮੁਲਕਾਂ ਅਤੇ ਅਧਿਕਾਰ ਖੇਤਰਾਂ ਦੇ ਵਿਧਾਨਕ ਆਗੂਆਂ ਦਰਮਿਆਨ ਗਿਆਨ ਦੇ ਆਦਾਨ-ਪ੍ਰਦਾਨ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ ਅਤੇ ਇਸ ਸੰਮੇਲਨ ’ਚ ਹਰਭਜਨ ਸਿੰਘ ਈ.ਟੀ.ਓ. ਦੀ ਸ਼ਮੂਲੀਅਤ ਬਿਜਲੀ ਖੇਤਰ ਪ੍ਰਬੰਧਨ, ਬੁਨਿਆਦੀ ਢਾਂਚਾ ਵਿਕਾਸ ਅਤੇ ਪ੍ਰਸ਼ਾਸਨ ਵਿਚ ਸਭ ਤੋਂ ਬਿਹਤਰ ਅਭਿਆਸਾਂ ਦੀ ਪੜਚੋਲ ’ਤੇ ਕੇਂਦਰਿਤ ਹੋਵੇਗੀ। ਐੱਨ.ਸੀ.ਐੱਸ.ਐੱਲ. ਅਤੇ ਐੱਨ.ਐੱਲ.ਸੀ. ਭਾਰਤ ਦਰਮਿਆਨ ਇਹ ਸਹਿਯੋਗ ਵਿਸ਼ੇਸ਼ ਤੌਰ ’ਤੇ ਰਾਜ ਵਿਧਾਨ ਸਭਾਵਾਂ ਅਤੇ ਭਾਰਤ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਵਿਧਾਨਕ ਆਗੂਆਂ ਦੀ ਅਜਿਹੇ ਸੰਮੇਲਨਾਂ ’ਚ ਭਾਗੀਦਾਰੀ ਨੂੰ ਯਕੀਨੀ ਬਣਾਉਂਦਾ ਹੈ ਤੇ ਇਹ ਵਿਸ਼ਵ ਪੱਧਰ ’ਤੇ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚੋਂ 'ਫ਼ਤਿਹ ਗਰੁੱਪ' ਦੇ 2 ਮੈਂਬਰ ਗ੍ਰਿਫ਼ਤਾਰ, ਹਥਿਆਰ ਤੇ ਨਸ਼ਾ ਬਰਾਮਦ
NEXT STORY