ਮੈਰੀਲੈਡ (ਰਾਜ ਗੋਗਨਾ): ਪ੍ਰਵਾਸੀ ਕਿਸਾਨ ਹੁਣ ਭਾਰਤੀ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਾ ਕੇ ਹਿੱਸਾ ਲੈ ਰਹੇ ਹਨ। ਇਸ ਲੜੀ ਵਿੱਚ ਅਮਰੀਕਾ ਦੇ ਮੈਰੀਲੈਂਡ ਦੇ ਸਿੱਖਾਂ ਨੇ ਵੀ ਆਪਣੇ ਕਦਮ ਅੱਗੇ ਵਧਾਉਂਦਿਆਂ ਇਕ ਮਿਸਾਲੀ ਕਾਰਜ ਕੀਤਾ ਹੈ। ਸਿੱਖ ਆਗੂ ਬਲਜਿੰਦਰ ਸਿੰਘ ਸ਼ੰਮੀ ਦੀ ਅਗਵਾਈ ਵਿੱਚ ਮੈਰੀਲੈਂਡ ਦੇ ਸਿੱਖਾਂ ਵੱਲੋਂ ‘ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ’ ਦਾ ਗਠਨ ਕੀਤਾ ਗਿਆ ਹੈ। ਇਸ ਮੋਰਚੇ ਦੀ ਪ੍ਰਬੰਧਕੀ ਕਮੇਟੀ ਵਿੱਚ ਸਿੱਖ ਆਗੂ ਸ੍ਰ. ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਧਰਮਪਾਲ ਸਿੰਘ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਦਲਵੀਰ ਸਿੰਘ ਸਾਬਕਾ ਪ੍ਰਧਾਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਸਰਬਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਪ੍ਰਿਤਪਾਲ ਸਿੰਘ (ਲੱਕੀ), ਸੁਰਿੰਦਰ ਸਿੰਘ (ਸੋਨੀ), ਸੁਰਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਬਲਜੀਤ ਸਿੰਘ ਗਿੱਲ, ਰਜਿੰਦਰ ਸਿੰਘ ਸ਼ਾਮਿਲ ਹਨ।
ਇੰਨਾਂ ਨੇ ਮੋਰਚੇ ਦੇ ਗਠਨ ਤੋਂ ਬਾਅਦ ਗੱਲਬਾਤ ਕਰਦਿਆਂ ਸਿੱਖ ਆਗੂ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮੋਰਚੇ ਵਲੋਂ ਭਾਰਤੀ ਦੂਤਾਵਾਸ ਵਾਸ਼ਿੰਗਟਨ ਡੀ.ਸੀ ਚ’ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਭੇਜਿਆ ਗਿਆ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨਣ ਦੀ ਬੇਨਤੀ ਕੀਤੀ ਗਈ। ਉਨ੍ਹਾਂ ਦੱਸਿਆ ਉਪਰੋਕਤ ਦਰਸਾਈ ਗਈ ਮੈਨੇਜਿੰਗ ਕਮੇਟੀ ਹੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦਾ ਸੰਚਾਲਨ ਕਰੇਗੀ। ਇੱਥੇ ਦੱਸਣਯੋਗ ਹੈ ਕਿ ਕਿਸਾਨੀ ਮੁੱਦਿਆਂ ‘ਤੇ ਸਾਬਕਾ ਬੀ.ਜੇ.ਪੀ ਆਗੂ ਬਲਜਿੰਦਰ ਸਿੰਘ ਸ਼ੰਮੀ ਨੇ ਬੀ.ਜੇ.ਪੀ. ਕੋਆਰਡੀਨੇਟਰ ਮੈਰੀਲੈਂਡ ਸਟੇਟ ਯੂ.ਐੱਸ.ਏ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜੋ ਕਿ ਅਮਰੀਕੀ ਸਿਆਸਤ ਦੀ ਇਕ ਵੱਡੀ ਖ਼ਬਰ ਸੀ। ਅਸਤੀਫਾ ਦੇਣ ਉਪਰੰਤ ਬਲਜਿੰਦਰ ਸਿੰਘ ਸ਼ੰਮੀ ਨੇ ਕਿਸਾਨ ਆਗੂ ਰਕੇਸ਼ ਟਿਕੈਤ ਨਾਲ ਭਾਰਤ ਜਾ ਕੇ ਵੀ ਮੁਲਾਕਾਤ ਕੀਤੀ ਸੀ।
ਬਲਜਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਰਕੇਸ਼ ਟਿਕੈਤ ਅਤੇ ਅੰਦੋਲਨ ਦੀ ਹਮਾਇਤ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਸ਼ਾਖਾਵਾਂ 70 ਦੇਸ਼ਾਂ ਵਿਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਤੋਂ ਬਾਅਦ ਅਸੀਂ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਵੱਲੋ ਅਮਰੀਕਾ ਦੇ ਕਾਂਗਰਸਮੈਨ ਅਤੇ ਸੈਨੇਟਰ ਨਾਲ ਮੁਲਾਕਾਤ ਵੀ ਕਰਾਂਗੇ ਅਤੇ ਕਿਸਾਨੀ ਮੁੱਦਿਆਂ ਬਾਰੇ ਜਾਣੂੰ ਕਰਵਾਵਾਂਗੇ। ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਗਠਨ ‘ਤੇ ਉੱਘੇ ਸਿੱਖ ਆਗੂ ਅਤੇ ਸਿੱਖਸ ਆਫ਼ਤ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਨਵੇ ਗਠਨ ਦੀਆ ਸ਼ੁੱਭ ਕਾਮਨਾਵਾਂ ਦਿੰਦਿਆਂ ਮੁਬਾਰਕਬਾਦ ਦਿੱਤੀ ਅਤੇ ਆਸ ਕੀਤੀ ਕਿ ਜਿਹੜੇ ਮੰਤਵ ਨੂੰ ਲੈ ਕੇ ਇਹ ਮੋਰਚਾ ਬਣਾਇਆ ਗਿਆ ਹੈ ਉਸ ਵਿੱਚ ਜ਼ਰੂਰ ਕਾਮਯਾਬ ਮਿਲੇਗੀ।
ਨੋਟ- ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਹੋਇਆ ਸੰਯੁਕਤ ਕਿਸਾਨ ਮੋਰਚੇ ਦਾ ਗਠਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨੀ ਪੱਤਰਕਾਰ ਨੇ ਉਡਾਈਆਂ ਇਮਰਾਨ ਸਰਕਾਰ ਦੀਆਂ ਧੱਜੀਆਂ, ਕਿਹਾ-TLP ’ਤੇ ਪਾਬੰਦੀ ਸਿਰਫ਼ ਦਿਖਾਵਾ
NEXT STORY