ਵਾਸ਼ਿੰਗਟਨ (ਬਿਊਰੋ)— ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਕੰਮ ਕਰਦੇ ਭਾਰਤੀ ਇਕ ਵਾਰ ਫਿਰ ਪੈਸੇ ਭੇਜਣ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਹਨ। ਰਿਪੋਰਟ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਧਨ ਭਾਰਤ ਭੇਜ ਰਹੇ ਹਨ। ਉਂਝ ਦੁਨੀਆ ਭਰ ਵਿਚ ਕੰਮ ਕਰ ਰਹੇ ਭਾਰਤੀ ਕਾਮਿਆਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿਉਂਕਿ ਭਾਰਤੀ ਵਿਦੇਸ਼ ਮੰਤਰਾਲਾ ਸਿਰਫ ਪ੍ਰਵਾਸੀ ਭਾਰਤੀਆਂ ਅਤੇ ਇਮੀਗ੍ਰੇਸ਼ਨ ਜਾਂਚ ਲਈ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਦੇ ਸਕਦਾ ਹੈ।
ਜਦਕਿ ਵੱਡੀ ਗਿਣਤੀ ਵਿਚ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਵੀ ਵਿਦੇਸ਼ ਜਾਂਦੇ ਹਨ। ਸਾਲ 1990 ਤੋਂ ਹੀ ਭਾਰਤੀ ਕਾਮੇ ਪੈਸਾ ਭੇਜਣ ਦੇ ਮਾਮਲੇ ਵਿਚ ਸਿਖਰ 'ਤੇ ਹਨ। ਇਸ ਸੂਚੀ ਵਿਚ ਦੂਜੇ ਸਥਾਨ 'ਤੇ ਚੀਨ ਅਤੇ ਤੀਜੇ ਸਥਾਨ 'ਤੇ ਮੈਕਸੀਕੋ ਹੈ।
ਵਿਦੇਸ਼ਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਅਮਰੀਕਾ ਵਿਚ ਹਨ, ਜਿਨ੍ਹਾਂ ਦੀ ਗਿਣਤੀ 46 ਲੱਖ ਹੈ। ਇਸ ਦੇ ਨਾਲ ਹੀ ਯੂ.ਏ.ਈ ਵਿਚ 31 ਲੱਖ, ਮਲੇਸ਼ੀਆ 29 ਲੱਖ, ਸਾਊਦੀ ਅਰਬ ਵਿਚ 28 ਲੱਖ ਅਤੇ ਮਿਆਂਮਾਰ ਵਿਚ 20 ਲੱਖ ਹੈ। ਇਨ੍ਹਾਂ ਦੇਸ਼ਾਂ ਵਿਚ ਸਭ ਤੋਂ ਵੱਧ ਘੱਟ ਹੁਨਰਮੰਦ ਭਾਰਤੀ ਕਾਮੇ ਰਹਿੰਦੇ ਹਨ।
ਵਿਦੇਸ਼ਾਂ ਵਿਚ ਸਭ ਤੋਂ ਵੱਧ ਇਨ੍ਹਾਂ ਰਾਜਾਂ ਦੇ ਘੱਟ ਹੁਨਰਮੰਦ ਭਾਰਤੀ ਕਾਮੇ ਰਹਿੰਦੇ ਹਨ।
ਸ਼ਿਕਾਗੋ : ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਤੇ ਹੋਰ 19 ਜ਼ਖਮੀ
NEXT STORY