ਕੋਲੋਰਾਡੋ (ਭਾਸ਼ਾ): ਅਮਰੀਕਾ ਦੇ ਕੋਲੋਰਾਡੋ ਵਿਚ ਇਕ ਜਨਮਦਿਨ ਸਮਾਰੋਹ ਦੌਰਾਨ ਇਕ ਬੰਦੂਕਧਾਰੀ ਨੇ 6 ਲੋਕਾਂ ਦਾ ਕਤਲ ਕਰਨ ਮਗਰੋਂ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕੋਲੋਕਾਡੋ ਸਪ੍ਰਿੰਗਸ ਵਿਚ ਇਕ ਘਰ ਵਿਚ ਐਤਵਾਰ ਅੱਧੀ ਰਾਤ ਦੇ ਕੁਝ ਦੇਰ ਬਾਅਦ ਗੋਲੀਬਾਰੀ ਹੋਈ। 'ਕੋਲੋਰਾਡੋ ਸਪ੍ਰਿੰਗਸ ਗਜਟ' ਮੁਤਾਬਕ ਅਧਿਕਾਰੀਆਂ ਨੂੰ ਘਟਨਾਸਥਲ 'ਤੇ 6 ਲੋਕ ਮ੍ਰਿਤਕ ਮਿਲੇ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਮਿਲਿਆ, ਜਿਸ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ।
ਪੁਲਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਪਾਰਟੀ ਵਿਚ ਮੌਜੂਦ ਇਕ ਮਹਿਲਾ ਦਾ ਦੋਸਤ ਸੀ। ਪਾਰਟੀ ਵਿਚ ਬੱਚੇ ਵੀ ਸ਼ਾਮਲ ਸਨ। ਬੰਦੂਕਧਾਰੀ ਅੰਦਰ ਆਇਆ ਅਤੇ ਉਸ ਨੇ ਗੋਲੀਬਾਰੀ ਕਰਨ ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਉਸ ਨੇ ਦੱਸਿਆ ਕਿ ਜਿਹੜੇ ਵਿਅਕਤੀ ਲਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਗੋਲੀਬਾਰੀ ਵਿਚ ਉਸ ਦੀ ਵੀ ਮੌਤ ਹੋ ਗਈ। ਗੁਆਂਢੀ ਯੇਨਿਫਰਰੇਯੇਸ ਨੇ 'ਦੀ ਡੇਨਵੇਰ ਪੋਸਟ' ਨੂੰ ਦੱਸਿਆ ਕਿ ਉਹ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉੱਠ ਗਈ। ਰੇਯੇਸ ਨੇ ਕਿਹਾ,''ਮੈਨੂੰ ਲੱਗਾ ਕਿ ਬਿਜਲੀ ਡਿੱਗੀ ਹੈ। ਇਸ ਮਗਰੋਂ ਸਾਇਰਨ ਦੀ ਆਵਾਜ਼ ਸੁਣਾਈ ਦੇਣ ਲੱਗੀ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਹਵਾਈ ਅੱਡੇ 'ਤੇ ਹੋਈ ਗੋਲ਼ੀਬਾਰੀ 'ਚ ਇਕ ਦੀ ਮੌਤ, ਪੁਲਸ 'ਤੇ ਵੀ ਚੱਲੀਆਂ ਗੋਲ਼ੀਆਂ
ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਕੋਈ ਬੱਚਾ ਜ਼ਖਮੀ ਨਹੀਂ ਹੋਇਆ ਹੈ। ਪੁਲਸ ਨੇ ਪੀੜਤਾਂ ਜਾਂ ਹਮਲਾਵਰ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦਾ ਕਾਰਨ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਦੇ ਬਾਊਲਡਰ ਸੁਪਰਮਾਰਕੀਟ ਵਿਚ 22 ਮਾਰਚ ਨੂੰ ਇਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੇ ਬਾਅਦ ਤੋਂ ਇਹ ਕੋਲੋਰਾਡੋ ਵਿਚ ਗੋਲੀਬਾਰੀ ਦੀ ਸਭ ਤੋਂ ਭਿਆਨਕ ਘਟਨਾ ਹੈ। ਗਵਰਨਰ ਜਾਰੇਦ ਪੋਲਿਸ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਲਈ ਸੋਗ ਪ੍ਰਗਟ ਕੀਤਾ।
ਨੋਟ- ਅਮਰੀਕਾ : ਜਨਮਦਿਨ ਸਮਾਰੋਹ 'ਚ 6 ਲੋਕਾਂ ਦਾ ਕਤਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਹਵਾਈ ਅੱਡੇ 'ਤੇ ਹੋਈ ਗੋਲ਼ੀਬਾਰੀ 'ਚ ਇਕ ਦੀ ਮੌਤ, ਪੁਲਸ 'ਤੇ ਵੀ ਚੱਲੀਆਂ ਗੋਲ਼ੀਆਂ
NEXT STORY