ਇੰਟਰਨੈਸ਼ਨਲ ਡੈਸਕ : ਜਾਰਡਨ ਦੇ ਕਰਕ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਚਰਚ ਅੰਦਰ ਅੰਤਿਮ ਰਸਮਾਂ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 10 ਹੋਰ ਗੰਭੀਰ ਜ਼ਖ਼ਮੀ ਹੋ ਗਏ।
ਸਰਕਾਰੀ ਮੀਡੀਆ 'ਅਲ-ਮਮਲਕਾ ਟੀਵੀ' ਦੀਆਂ ਰਿਪੋਰਟਾਂ ਅਨੁਸਾਰ ਦੋ ਅਣਪਛਾਤੇ ਹਮਲਾਵਰ ਇੱਕ ਗੱਡੀ ਵਿੱਚੋਂ ਹੇਠਾਂ ਉੱਤਰੇ ਤੇ ਉਨ੍ਹਾਂ ਨੇ ਚਰਚ ਅੰਦਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਬੰਦੂਕਧਾਰੀਆਂ ਨੇ ਲਗਭਗ ਪੰਜ ਮਿੰਟ ਤੱਕ ਲਗਾਤਾਰ ਗੋਲੀਬਾਰੀ ਕੀਤੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉੱਥੋਂ ਫ਼ਰਾਰ ਹੋ ਗਏ। ਇੱਕ ਚਸ਼ਮਦੀਦ ਮੁਤਾਬਕ ਹਮਲਾਵਰਾਂ ਵਿੱਚੋਂ ਇੱਕ ਕੋਲ ਏਕੇ-47 ਰਾਈਫਲ ਸੀ। ਇਹ ਹਮਲਾ ਦੇਸ਼ ਦੀ ਰਾਜਧਾਨੀ ਅੱਮਾਨ ਤੋਂ ਕਰੀਬ 180 ਕਿਲੋਮੀਟਰ ਦੱਖਣ ਵਿੱਚ ਸਥਿਤ ਕਰਕ ਦੇ ਇੱਕ ਗ੍ਰੀਕ ਆਰਥੋਡਾਕਸ ਚਰਚ 'ਚ ਵਾਪਰਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ 'ਤੇ, ਰਿਕਾਰਡ ਉੱਚ ਪੱਧਰ 'ਤੇ ਡੀਜ਼ਲ ਦੀਆਂ ਕੀਮਤਾਂ
NEXT STORY