ਪੋਰਟਲੈਂਡ/ਅਮਰੀਕਾ (ਭਾਸ਼ਾ) : ਪ੍ਰਸ਼ਾਂਤ ਉੱਤਰ ਪੱਛਮੀ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਲੂ ਦੇ ਚੱਲਦੇ ਦਿਨ ਦਾ ਤਾਪਮਾਨ 100 ਡਿਗਰੀ ਫਾਰਨਹੀਟ ਤੋਂ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨੂੰ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਤੇਜ਼, ਲੰਬਾ, ਰਿਕਾਰਡ ਤੋੜਨ ਵਾਲਾ, ਆਸਾਧਾਰਣ ਅਤੇ ਖ਼ਤਰਨਾਕ ਦੱਸਿਆ ਹੈ। ਦਿਨ ਦੇ ਸਮੇਂ ਦਰਜ ਕੀਤਾ ਜਾ ਰਿਹਾ ਇਹ ਤਾਪਮਾਨ ਓਲੰਪਿਕ ਕੁਆਲੀਫਾਇੰਗ ਮੁਕਾਬਲਿਆਂ ਵਿਚ ਰੁਕਾਵਟ ਪਾਉਣ ਦੇ ਨਾਲ ਹੀ, ਹੁਣ ਤੱਕ ਅਜਿਹੇ ਸਥਾਨਾਂ ’ਤੇ ਦਰਜ ਕੀਤੇ ਗਏ ਉੱਚ ਤਾਪਮਾਨਾਂ ਦੇ ਸਾਰੇ ਰਿਕਾਰਡ ਤੋੜ ਰਿਹਾ ਹੈ, ਜੋ ਅਜਿਹੀ ਗਰਮੀਆਂ ਦੇ ਆਦੀ ਹਨ। ਪੋਰਟਲੈਂਡ, ਓਰੇਗਾਂਵ ਵਿਚ ਐਤਵਾਰ ਨੂੰ 112 ਡਿਗਰੀ ਫਾਰਨਹੀਟ (44.4 ਸੈਲਸੀਅਸ) ਤਾਪਮਾਨ ਦਰਜ ਕੀਤਾ ਗਿਆ, ਜਿਸ ਨੇ ਇਕ ਦਿਨ ਪਹਿਲਾਂ ਹੀ ਬਣੇ ਰਿਕਾਰਡ 108 ਡਿਗਰੀ ਫਾਰਨਹੀਟ (42.2 ਸੈਲਸੀਅਸ) ਨੂੰ ਤੋੜਿਆ।
ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ
ਓਰੇਗਾਂਵ ਦੇ ਯੂਗੀਨ ਵਿਚ ਅਮਰੀਕਾ ਟਰੈਕ ਐਂਡ ਫੀਲਡ ਟਰਾਇਲਾਂ ਨੂੰ ਐਤਵਾਰ ਦੁਪਹਿਰ ਨੂੰ ਰੋਕਣਾ ਪਿਆ ਅਤੇ ਬਹੁਤ ਗਰਮੀ ਹੋਣ ਕਾਰਨ ਪ੍ਰਸ਼ੰਸਕਾਂ ਨੂੰ ਸਟੇਡੀਅਮ ਖਾਲ੍ਹੀ ਕਰਨ ਨੂੰ ਕਿਹਾ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਯੂਗੀਨ ਵਿਚ 110 ਫਾਰਨਹੀਟ (43.3 ਡਿਗਰੀ ਸੈਲਸੀਅਸ) ਤਾਮਪਾਨ ਦਰਜ ਕੀਤਾ ਗਿਆ ਸੀ, ਜਿਸ ਨੇ ਹੁਣ ਤੱਕ ਦੇ ਸਭ ਤੋਂ ਵੱਧ ਤਾਪਮਾਨ 108 ਡਿਗਰੀ ਫਾਰਨਹੀਟ (42.2 ਡਿਗਰੀ ਸੈਲਸੀਅਸ) ਦੇ ਤਾਪਮਾਨ ਦਾ ਰਿਕਾਰਡ ਤੋੜਿਆ।
ਇਹ ਵੀ ਪੜ੍ਹੋ: ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ
ਓਰੇਗਾਂਵ ਦੇ ਰਾਜਧਾਨੀ ਸ਼ਹਿਰ, ਸਾਲੇਮ ਵਿਚ ਐਤਵਾਰ ਨੂੰ ਇਤਿਹਾਸ ਦਾ ਸਭ ਤੋਂ ਜ਼ਿਆਦਾ ਤਾਪਮਾਨ 112 ਡਿਗਰੀ ਫਾਰਨਹੀਟ (44.4 ਡਿਗਰੀ ਸੈਲਸੀਅਸ) ਦਰਜ ਕੀਤਾ ਜੋ ਪਹਿਲਾਂ ਦੇ ਰਿਕਾਰਡ ਤੋਂ ਚਾਰ ਡਿਗਰੀ ਜ਼ਿਆਦਾ ਸੀ। ਸੀਏਟਲ ਵਿਚ ਤਾਪਮਾਨ 104 ਡਿਗਰੀ ਫਾਰਨਹੀਟ (40 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਮੀਂਹ ਲਈ ਬਿਹਤਰ ਜਾਣੇ ਜਾਂਦੇ ਸ਼ਹਿਰ ਲਈ ਇਹ ਰਿਕਾਰਡ ਜ਼ਿਆਦਾ ਤਾਪਮਾਨ ਸੀ ਅਤੇ 1894 ਵਿਚ ਰਿਕਾਰਡ ਰਖੇ ਜਾਣ ਦੇ ਬਾਅਦ ਤੋਂ ਇਹ ਪਹਿਲੀ ਵਾਰ ਸੀ ਜਦੋਂ ਖੇਤਰ ਵਿਚ ਲਗਾਤਾਰ 2 ਦਿਨ 3 ਅੰਕਾਂ ਵਿਚ ਤਾਪਮਾਨ ਦਰਜ ਕੀਤਾ ਗਿਆ। ਖੇਤਰ ਭਰ ਵਿਚ ਰਿਕਾਰਡ ਟੁੱਟੇ ਹਨ ਅਤੇ ਇਹ ਤਾਪਮਾਨ ਸੋਮਵਾਰ ਨੂੰ ਹੋਰ ਵੱਧਣ ਦਾ ਖ਼ਦਸ਼ਾ ਹੈ ਜੋ ਮੰਗਲਵਾਰ ਨੂੰ ਜਾ ਕੇ ਘੱਟ ਹੋਣਾ ਸ਼ੁਰੂ ਹੋ ਸਕਦੇ ਹਨ।
ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
ਜ਼ਿਆਦਾ ਗਰਮੀ ਦੇ ਦਿਨਾਂ ਵਿਚ ਕੁੱਝ ਸਥਾਨਾਂ ’ਤੇ ਬਿਜਲੀ ਵੀ ਚਲੀ ਗਈ। ਲੂ ਦਾ ਕਹਿਰ ਬ੍ਰਿਟਿਸ਼ ਕੋਲੰਬੀਆ ਤੱਕ ਜਾਰੀ ਰਿਹਾ, ਜਿੱਥੇ ਕੈਨੇਡੀਅਨ ਸੂਬੇ ਦੇ ਲਾਈਟਨ ਪਿੰਡ ਵਿਚ ਐਤਵਾਰ ਦੁਪਹਿਰ ਤਾਪਮਾਨ 115 ਫਾਰਨਹੀਟ (46.1 ਸੈਲਸੀਅਸ) ਦਰਜ ਕੀਤਾ ਗਿਆ ਜੋ ਕੈਨੇਡਾ ਵਿਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਲਈ ਗਰਮੀ ਦੀ ਚਿਤਾਵਨੀ ਪ੍ਰਭਾਵੀ ਹੈ ਅਤੇ ਸ਼ਹਿਰ ਦੀ ਮੌਸਮ ਏਜੰਸੀ ਨੇ ਕਿਹਾ ਕਿ ਕਈ ਤਾਪਮਾਨ ਰਿਕਾਰਡ ਲਗਾਤਾਰ ਟੁੱਟ ਰਹੇ ਹਨ। ਇਹ ਸ਼ਹਿਰ ਵਾਸੀਆਂ ਨੂੰ ਪਾਣੀ ਪੀਂਦੇ ਰਹਿਣ, ਆਪਣੇ ਗੁਆਂਢੀਆਂ ਦਾ ਧਿਆਨ ਰੱਖਣ ਅਤੇ ਜ਼ਿਆਦਾ ਸਰੀਰਕ ਗਤੀਵਿਧੀਆਂ ਨਾ ਕਰਨ ਦੀ ਅਤੇ ਉਨ੍ਹਾਂ ਸਥਾਨਾਂ ਦੇ ਬਾਰੇ ਵਿਚ ਦੱਸ ਰਹੇ ਹਨ, ਜਿੱਥੇ ਪੂਲ ਅਤੇ ਕੁਲਿੰਗ ਸੈਂਟਰ ਉਪਲਬੱਧ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫਰਿਜ਼ਨੋ 'ਚ ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਦੇਣ ਵਾਲੇ ਸਾਬਕਾ ਚੀਨੀ ਅਮਰੀਕੀ ਸੈਨਿਕ ਸਨਮਾਨਿਤ
NEXT STORY