ਢਾਕਾ (ਵਾਰਤਾ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੋਗਬਾਜ਼ਾਰ ਇਲਾਕੇ ਵਿਚ ਧਮਾਕੇ ਦੇ ਬਾਅਦ ਇਮਾਰਤ ਡਿੱਗਣ ਨਾਲ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਮੈਟ੍ਰੋਪੋਲੀਟਨ ਪੁਲਸ ਕਮਿਸ਼ਨਰ ਸ਼ਫੀਕੁਲ ਇਸਲਾਮ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
ਬੀਡੀ ਨਿਊਜ਼24 ਆਊਟਲੈਟ ਦੀ ਰਿਪੋਰਟ ਮੁਤਾਬਕ ਐਤਵਾਰ ਦੇਰ ਰਾਤ ਹੋਏ ਇਸ ਧਮਾਕੇ ਦਾ ਕਾਰਨ ਗੈਸ ਲੀਕ ਹੋ ਸਕਦਾ ਹੈ। ਬੀਡੀ ਨਿਊਜ਼24 ਨੇ ਸ੍ਰੀ ਇਸਲਾਮ ਦੇ ਹਵਾਲੇ ਤੋਂ ਦੱਸਿਆ ਕਿ ਇਸ ਘਟਨਾ ਵਿਚ ਹੁਣ ਤੱਕ 7 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਵਿਚ ਇਮਾਰਤ ਵਿਚ ਰਹਿਣ ਵਾਲੇ ਘੱਟ ਤੋਂ ਘੱਟ 400 ਲੋਕਾਂ ਤੋਂ ਇਲਾਵਾ ਪੈਦਲ ਯਾਤਰੀ ਅਤੇ 2 ਬੱਸਾਂ ਦੇ ਯਾਤਰੀ ਵੀ ਸ਼ਾਮਲ ਹਨ। ਇਸ ਧਮਾਕੇ ਨਾਲ 2 ਬੱਸਾਂ ਹਾਦਸਾਗ੍ਰਸਤ ਹੋਈਆਂ ਹਨ।
ਇਹ ਵੀ ਪੜ੍ਹੋ: ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ
ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ
NEXT STORY