ਇੰਟਰਨੈਸ਼ਨਲ ਡੈਸਕ: ਚੀਨ ਦੇ ਨਾਲ ਵੱਧਦੇ ਤਣਾਅ ’ਚ ਅਮਰੀਕਾ ਨੇ ਇਕ ਵਾਰ ਫ਼ਿਰ ਖੁੱਲ੍ਹ ਕੇ ਤਾਇਵਾਨ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਪੇਂਟਾਗਨ ਦੇ ਬੁਲਾਰੇ ਜਾਨ ਸੱਪਲ ਨੇ ਚੀਨ ਦੀ ਵੱਧਦੀ ਹਮਲਾਵਰਤਾ ਨਾ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਸਾਡਾ ਸਮਰਥਨ ਪੂਰੀ ਤਰ੍ਹਾਂ ਨਾਲ ਤਾਈਵਾਨ ਦੇ ਨਾਲ ਹੈ। ਅਸੀਂ ਤਾਈਵਾਨ ਦੇ ਨਾਲ ਰਿਪਬਲਿਕ ਆਫ਼ ਚਾਈਨਾ ਦੇ ਖ਼ਤਰੇ ਦੇ ਖ਼ਿਲਾਫ਼ ਹਾਂ। ਅਸੀਂ ਬੀਜਿੰਗ ਨਾਲ ਮਤਭੇਦਾਂ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦੇ ਹਾਂ।
ਅਮਰੀਕੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਸਪੈਸ਼ਲ ਅਪਰੇਸ਼ਨਲ ਫੋਸਰਜ ਮਹੀਨਿਆਂ ਤੋਂ ਤਾਈਵਾਨ ਦੇ ਫੌਜੀਆਂ ਨੂੰ ਚੁੱਪਚਾਪ ਟ੍ਰੈਨਿੰਗ ਦੇ ਰਹੇ ਹਨ ਅਤੇ ਇਸ ਨਾਲ ਚੀਨ ਦਾ ਗੁੱਸਾ ਵੱਧ ਰਿਹਾ ਹੈ। ਵਾਲ ਸਟਰੀਟ ਜਨਰਲ ਨਾਲ ਗੱਲਾਂ ਕਰਦੇ ਹੋਏ ਇਕ ਅਧਿਕਾਰੀ ਨੇ ਨਾਂ ਨਾ ਲੁਕਾਉਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਕਰੀਬ 20 ਸਪੈਸ਼ਲ ਆਪਰੇਸ਼ਨ ਅਤੇ ਪਾਰੰਪਰਿਕ ਫੋਰਸੇਜ ਮਹੀਨਿਆਂ ਤੋਂ ਤਾਈਵਾਨੀ ਫੌਜੀਆਂ ਨੂੰ ਸਿਖ਼ਲਾਈ ਦੇ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਤਾਇਵਾਨ ਨੂੰ ਕਈ ਤਰ੍ਹਾਂ ਦੇ ਹਥਿਆਰ ਐਕਸਪੋਰਟ ਕਰਦਾ ਹੈ,ਜਿਸ ’ਚ ਲੜਾਕੂ ਜੇਟ ਅਤੇ ਮਿਸਾਇਲ ਸ਼ਾਮਲ ਹੈ।
ਅਮਰੀਕਾ ਤਾਈਵਾਨ ਦੀ ਰੱਖਿਆ ਦੇ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕਰਦਾ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ ਲੈ ਕੇ ਚੀਨੀ ਗਤੀਵਿਧੀਆਂ ਨੂੰ ਉਤੇਜਿਤ ਅਤੇ ਅਸਥਿਰ ਕਰਨ ਵਾਲਾ ਦੱਸਿਆ ਹੈ। ਦੂਜੇ ਪਾਸੇ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਇਕ ਉੱਚਿਤ ਕਾਰਨ ਹਮੇਸ਼ਾ ਨਾਲ ਸਮਰਥਨ ਆਕਰਸ਼ਿਤ ਕਰਦਾ ਹੈ।
ਭਾਰਤ ਨੇ ਆਸਾਮ ਨੂੰ ਲੈ ਕੇ ਗਲਤ ਬਿਆਨਬਾਜ਼ੀ ’ਤੇ OIC ਨੂੰ ਪਾਈ ਝਾੜ
NEXT STORY