ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1.1 ਕਰੋੜ ਦੇ ਪਾਰ ਪੁੱਜਣ ਦੇ ਬਾਅਦ ਹੁਣ ਕਈ ਸੂਬਿਆਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਕੋਰੋਨਾ ਵਾਇਰਸ ਦੇ ਤਕਰੀਬਨ 10 ਲੱਖ ਮਾਮਲੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਸਾਹਮਣੇ ਆਏ ਹਨ। ਵਾਸ਼ਿੰਗਟਨ ਅਤੇ ਕਈ ਹੋਰ ਸੂਬਿਆਂ ਦੀ ਰਾਹ 'ਤੇ ਚੱਲਦਿਆਂ ਮਿਸ਼ੀਗਨ ਨੇ ਵੀ ਵਾਇਰਸ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ।
ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵ੍ਹਿਟਮਰ ਪ੍ਰਸ਼ਾਸਨ ਨੇ ਵੀ ਐਤਵਾਰ ਨੂੰ ਹਾਈ ਸਕੂਲ ਤੇ ਕਾਲਜ ਵਿਅਕਤੀਗਤ ਹਾਜ਼ਰੀ ਵਾਲੀਆਂ ਕਲਾਸਾਂ, ਰੈਸਟੋਰੈਂਟ ਵਿਚ ਬੈਠ ਕੇ ਖਾਣਾ ਅਤੇ ਖੇਡ ਗਤੀਵਿਧੀਆਂ ਬੰਦ ਕਰਨ ਦਾ ਹੁਕਮ ਦਿੱਤਾ। ਹੁਕਮ ਤਹਿਤ ਮਨੋਰੰਜਨ ਦੀਆਂ ਕਈ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ, ਜਿਸ ਵਿਚ ਸਮੂਹਿਕ ਕਸਰਤ ਦੀਆਂ ਕਲਾਸਾਂ ਨਹੀਂ ਹੋਣਗੀਆਂ। ਇਹ ਨਵੇਂ ਨਿਯਮ 3 ਹਫ਼ਤੇ ਤੱਕ ਪ੍ਰਭਾਵਸ਼ਾਲੀ ਰਹਿਣਗੇ। ਇਸ ਤੋਂ ਪਹਿਲਾਂ ਵਾਸ਼ਿੰਗਟਨ ਦੇ ਗਵਰਨਰ ਨੇ ਕਾਰੋਬਾਰੀਆਂ ਤੇ ਸਮਾਜਿਕ ਮੇਲਜੋਲ ਦੀਆਂ ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਕੀਤੀ ਸੀ।
ਐਤਵਾਰ ਤੱਕ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1.1 ਕਰੋੜ ਪੁੱਜ ਗਈ। 9 ਨਵੰਬਰ ਨੂੰ ਇੱਥੇ ਵਾਇਰਸ ਦੇ ਮਾਮਲੇ ਇਕ ਕਰੋੜ ਸਨ, ਜਿਸ ਦਾ ਮਤਲਬ ਹੈ ਕਿ ਤਕਰੀਬਨ 6 ਦਿਨਾਂ ਵਿਚ 10 ਲੱਖ ਮਾਮਲੇ ਸਾਹਮਣੇ ਆਏ ਹਨ। 20 ਜਨਵਰੀ ਨੂੰ ਇੱਥੇ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਤੇ ਲਗਭਗ 300 ਦਿਨਾਂ ਵਿਚ ਇੱਥੇ 1.1 ਕਰੋੜ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ।
ਪਾਕਿ : ਖੱਡ 'ਚ ਡਿੱਗੀ ਬੱਸ, ਇਕ ਬੱਚੇ ਸਮੇਤ 8 ਲੋਕਾਂ ਦੀ ਮੌਤ
NEXT STORY