ਚੰਡੀਗੜ੍ਹ (ਸੁਸ਼ੀਲ) : ਮਕਾਨ ਮਾਲਕ ਦੀ ਬੇਟੇ ਨੂੰ ਸਰਕਾਰੀ ਨੌਕਰੀ ਲਗਵਾਉਣ ਦੇ ਨਾਂ ’ਤੇ ਕਿਰਾਏਦਾਰ ਨੇ 10 ਲੱਖ ਰੁਪਏ ਠੱਗੀ ਕਰ ਲਈ। ਦਿਲਾਸਾ ਦੇਣ ਲਈ ਕਿਰਾਏਦਾਰ ਨੇ ਜਾਅਲੀ ਅਪੁਆਇੰਟਮੈਂਟ ਲੈਟਰ ਵੀ ਦਿੱਤਾ। ਪੈਸੇ ਲੈਣ ਤੋਂ ਬਾਅਦ ਨਾ ਤਾਂ ਨੌਕਰੀ ਦਿਵਾਈ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਬਾਪੂਧਾਮ ਨਿਵਾਸੀ ਬੱਸੀ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਬੱਸੀ ਸਿੰਘ ਦੇ ਬਿਆਨਾਂ ’ਤੇ ਕਿਰਾਏਦਾਰ ਰਾਜੇਸ਼ ਤੇ ਉਸ ਦੀ ਪਤਨੀ ਸ਼ੁਭਲਕਸ਼ਮੀ ਉਰਫ਼ ਸੰਗੀਤਾ ਦੇ ਖ਼ਿਲਾਫ਼ ਧੋਖਾਧੜੀ ਤੇ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਬਾਪੂਧਾਮ ਨਿਵਾਸੀ ਬੱਸੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜਾਣਕਾਰ ਉੱਤਰ ਪ੍ਰਦੇਸ਼ ਨਿਵਾਸੀ ਰਾਜੇਸ਼ ਸਿੰਘ ਉਸ ਦੀ ਪਤਨੀ ਸ਼ੁਭਲਕਸ਼ਮੀ ਉਰਫ਼ ਸੰਗੀਤਾ ਦੋਵੇਂ ਬੱਚਿਆਂ ਨਾਲ ਅਗਸਤ 2024 ’ਚ ਉਨ੍ਹਾਂ ਦੇ ਘਰ ਕਿਰਾਏ ’ਤੇ ਰਹਿਣ ਲਈ ਆਏ ਸਨ। ਰਾਜੇਸ਼ ਨੇ ਖ਼ੁਦ ਨੂੰ ਤਾਮਿਲਨਾਡੂ ’ਚ ਰੈਵੀਨਿਊ ਵਿਭਾਗ ’ਚ ਸਰਕਾਰੀ ਨੌਕਰੀ ਕਰਨ ਬਾਰੇ ਦੱਸਿਆ। ਉਸ ਨੇ ਭਰੋਸਾ ਦਿੱਤਾ ਕਿ ਉਹ ਉਸ ਦੇ ਬੇਟੇ ਨੂੰ ਵੀ ਸਰਕਾਰੀ ਨੌਕਰੀ ਲਗਵਾ ਦੇਵੇਗਾ ਕਿਉਂਕਿ ਭਾਰਤ ਸਰਕਾਰ ਤੇ ਸੂਬਾ ਸਰਕਾਰ ’ਚ ਚੰਗੀ ਜਾਣ-ਪਛਾਣ ਹੈ।
ਪੈਸੇ ਵਾਪਸ ਦੇਣ ਲਈ ਕਿਹਾ ਤਾਂ ਨਹੀਂ ਦਿੱਤੇ
ਰਾਜੇਸ਼ ਦੇ ਕਹਿਣ ’ਤੇ ਸ਼ਿਕਾਇਤਕਰਤਾ ਨੇ ਬੇਟੇ ਕਪਿਲ ਨੂੰ ਸਰਕਾਰੀ ਨੌਕਰੀ ਲਗਾਉਣ ਲਈ ਸਤੰਬਰ 2024 ’ਚ ਉਸ ਨੂੰ 10 ਲੱਖ ਰੁਪਏ ਦਿੱਤੇ। 25 ਜਨਵਰੀ 2025 ’ਚ ਰਾਜੇਸ਼ ਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਬੇਟੇ ਦੇ ਨਾਮ ’ਤੇ ਅਪੁਆਇੰਟਮੈਂਟ ਲੈਟਰ ਵੀ ਦਿੱਤਾ, ਪਰ ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜਾਅਲੀ ਸੀ। ਜਦੋਂ ਉਨ੍ਹਾਂ ਨੇ ਰਾਜੇਸ਼ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਗਲਤੀ ਨਹੀਂ ਮੰਨੀ। ਜਦੋ ਉਸ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਕਿਹਾ ਕਿ ਉਹ 30 ਜੂਨ 2025 ਤੋਂ ਪਹਿਲਾਂ-ਪਹਿਲਾਂ 7 ਲੱਖ ਰੁਪਏ ਵਾਪਸ ਦੇ ਦੇਵੇਗਾ। ਜਦੋਂ ਉਹ ਤਾਰੀਖ਼ ਵੀ ਬੀਤ ਗਈ ਤਾਂ ਉਹ ਟਾਲ-ਮਟੋਲ ਕਰਨ ਕਰਦਾ ਰਿਹਾ ਤੇ ਆਖ਼ਰ ’ਚ ਧਮਕੀਆਂ ਦੇਣ ਲੱਗਾ।
ਕੇਂਦਰੀ ਮੰਤਰੀ JP ਨੱਡਾ ਪੁੱਜੇ ਚੰਡੀਗੜ੍ਹ, PGI ਦੇ ਸਲਾਨਾ ਡਿਗਰੀ ਵੰਡ ਸਮਾਰੋਹ 'ਚ ਕਰਨਗੇ ਸ਼ਿਰੱਕਤ
NEXT STORY