ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਇਸ ਹਫਤੇ ਤੱਕ ਆਪਣੇ ਇਕ ਕਰੋੜ ਲੋਕਾਂ ਦੇ ਕੋਰੋਨਾ ਵਾਇਰਸ ਟੈਸਟ ਪੂਰੇ ਕਰ ਲਵੇਗਾ ਜੋ ਹੁਣ ਤੱਕ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਸਭ ਤੋਂ ਵੱਧ ਹਨ। ਟਰੰਪ ਨੇ ਕਿਹਾ, ਇਸ ਹਫਤੇ ਅਮਰੀਕਾ ਕੋਰੋਨਾ ਵਾਇਰਸ ਦੇ ਇਕ ਕਰੋੜ ਤੋਂ ਜ਼ਿਆਦਾ ਟੈਸਟ ਪੂਰੇ ਕਰੇਗਾ ਜੋ ਕਿਸੇ ਵੀ ਦੇਸ਼ ਦੀ ਤੁਲਨਾ ਵਿਚ ਦੁੱਗਣਾ ਹੋਵੇਗਾ। ਅਸੀਂ ਦੱਖਣੀ ਕੋਰੀਆ, ਬ੍ਰਿਟੇਨ, ਫਰਾਂਸ, ਜਾਪਾਨ, ਸਵੀਡਨ, ਫਿਨਲੈਂਡ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਟੈਸਟ ਕਰ ਰਹੇ ਹਨ।
ਸੋਮਵਾਰ ਤੱਕ ਅਮਰੀਕਾ ਵਿਚ 90 ਲੱਖ ਕੋਰੋਨਾ ਦੇ ਟੈਸਟ ਹੋਏ ਹਨ, ਜੋ ਪ੍ਰਤੀਦਿਨ ਤਿੰਨ ਲੱਖ ਦੇ ਕਰੀਬ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਤਿੰਨ ਹਫਤੇ ਪਹਿਲਾਂ ਤੱਕ ਉਹ ਸਿਰਫ 1,50,000 ਟੈਸਟ ਕਰ ਪਾਉਂਦੇ ਸਨ ਪਰ ਹੁਣ ਪ੍ਰਤੀਦਿਨ ਤਿੰਨ ਲੱਖ ਟੈਸਟ ਕਰ ਰਹੇ ਹਾਂ ਜੋ ਦੁੱਗਣੇ ਹਨ। ਅਮਰੀਕਾ ਵਿਚ ਸਭ ਤੋਂ ਕੋਰੋਨਾ ਪਾਜ਼ੀਟਿਵ ਲੋਕ ਪਾਏ ਗਏ ਹਨ, ਜਿਸ ਦਾ ਕਾਰਨ ਇਹ ਹੈ ਕਿ ਅਮਰੀਕਾ ਨੇ ਸਭ ਤੋਂ ਵੱਧ ਟੈਸਟ ਕੀਤੇ ਹਨ।
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ
NEXT STORY