ਵਾਸ਼ਿੰਗਟਨ- ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਸਾਰੀਆਂ ਵੋਟਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਇਟਲੀ 'ਚ ਕੋਰੋਨਾ ਦਾ ਕਹਿਰ ,ਚੀਨ ਨੇ ਇਟਲੀ ਤੋਂ ਆਉਣ ਵਾਲਿਆਂ ਲਈ ਦਰਵਾਜ਼ੇ ਕੀਤੇ ਬੰਦ
ਬਾਈਡੇਨ ਨੇ ਕਿਹਾ ਕਿ ਅਮਰੀਕਾ ਵਿਚ ਵੋਟ ਦੇਣਾ ਪਵਿੱਤਰ ਕੰਮ ਵਾਂਗ ਹੈ। ਇਸ ਤਹਿਤ ਦੇਸ਼ ਦੇ ਵੋਟਰ ਆਪਣੀ ਰਾਇ ਜ਼ਾਹਰ ਕਰਦੇ ਹਨ। ਇਸ ਲਈ ਹਰੇਕ ਵੋਟ ਦੀ ਗਿਣਤੀ ਜ਼ਰੂਰੀ ਹੈ ਅਤੇ ਇਹ ਇਸ ਸਮੇਂ ਹੋ ਰਿਹਾ ਹੈ। ਉਨ੍ਹਾਂ ਕਿਹਾ, "ਮੈਨੂੰ ਅਤੇ ਸੈਨੇਟਰ ਕਮਲਾ ਹੈਰਿਸ ਨੂੰ ਪੂਰਾ ਵਿਸ਼ਵਾਸ ਹੈ ਕਿ ਵੋਟਾਂ ਦੀ ਗਿਣਤੀ ਪੂਰੀ ਹੋਣ 'ਤੇ ਸਾਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ। ਮੈਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਲੋਕ ਸਾਰੀ ਚੋਣ ਪ੍ਰਕਿਰਿਆ ਨੂੰ ਪੂਰੀ ਹੋਣ ਦੇਣ।"
ਜ਼ਿਕਰਯੋਗ ਹੈ ਕਿ ਫੌਕਸ ਨਿਊਜ਼ ਮੁਤਾਬਕ ਚੋਣਾਂ ਦੇ 2 ਦਿਨ ਬਾਅਦ ਵੀ ਹੁਣ ਤਕ ਕੋਈ ਉਮੀਦਵਾਰ ਜਿੱਤ ਦਰਜ ਕਰਨ ਲਈ ਜ਼ਰੂਰੀ ਵੋਟਾਂ ਹਾਸਲ ਨਹੀਂ ਕਰ ਸਕਿਆ ਹੈ ਪਰ ਫੈਸਲਾਕੁੰਨ ਮੰਨੇ ਜਾਣ ਵਾਲੇ ਰਾਜਾਂ ਵਿਸਕਾਨਸਿਨ ਅਤੇ ਮਿਸ਼ੀਗਨ ਵਿਚ ਜਿੱਤ ਦਰਜ ਕਰ ਕੇ ਬਾਈਡੇਨ 264 ਦੇ ਅੰਕੜੇ ’ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਬਾਈਡੇਨ ਜਿੱਤ ਤੋਂ ਸਿਰਫ 6 ਕਦਮ ਦੂਰ ਹਨ। ਟਰੰਪ ਨੂੰ 214 ਇਲੈਕਟ੍ਰੋਲ ਕਾਲਜ (ਚੋਣਕਾਰ ਮੰਡਲ) ਵੋਟਾਂ ਮਿਲੀਆਂ ਹਨ।
ਟਰੰਪ ਨੂੰ 270 ਦੇ ਜਾਦੂਈ ਅੰਕੜੇ ਤਕ ਪੁੱਜਣ ਲਈ 4 ਬਾਕੀ ਬਚੇ ‘ਬੈਟਲਗਰਾਊਂਡ’ ਰਾਜਾਂ ਪੇਂਸਿਲਵੇਨੀਆ, ਨਾਰਥ ਕੈਰੋਲਿਨਾ, ਜਾਰਜੀਆ ਅਤੇ ਨੇਵਾਦਾ ਵਿਚ ਜਿੱਤ ਹਾਸਲ ਕਰਨੀ ਹੋਵੇਗੀ। ਬੈਟਲਗਰਾਉਂਡ ਉਨ੍ਹਾਂ ਰਾਜਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਰੁਝਾਣ ਸਪੱਸ਼ਟ ਨਹੀਂ ਹੁੰਦਾ। ਸਪੱਸ਼ਟ ਜਿੱਤ ਲਈ 538 ਇਲੈਕਟ੍ਰੋਲ ਕਾਲਜ ਮੈਬਰਾਂ ਵਿਚੋਂ ਜੇਤੂ ਬਣਨ ਲਈ ਘੱਟ ਤੋਂ ਘੱਟ 270 ਇਲੈਕਟ੍ਰੋਲ ਕਾਲਜ ਵੋਟਾਂ ਦੀ ਲੋੜ ਹੈ।
ਇਟਲੀ 'ਚ ਕੋਰੋਨਾ ਦਾ ਕਹਿਰ ,ਚੀਨ ਨੇ ਇਟਲੀ ਤੋਂ ਆਉਣ ਵਾਲਿਆਂ ਲਈ ਦਰਵਾਜ਼ੇ ਕੀਤੇ ਬੰਦ
NEXT STORY