ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਮਿਡਲ ਟੇਨੇਸੀ ਵਿਚ 17 ਇੰਚ ਤੱਕ ਮੀਂਹ ਪੈਣ ਕਾਰਨ ਹੜ੍ਹ ਆਉਣ ਨਾਲ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹਨ। ਐਤਵਾਰ ਨੂੰ ਬਚਾਅ ਦਲ ਨੁਕਸਾਨੇ ਗਏ ਘਰਾਂ ਅਤੇ ਮਲਬੇ ਵਿਚੋਂ ਲੋਕਾਂ ਨੂੰ ਲੱਭਦੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਵਿਚ ਪੇਂਡੂ ਇਲਾਕਿਆਂ ਦੀਆਂ ਸੜਕਾਂ ਟੁੱਟ ਗਈਆਂ, ਸੈਲਫੋਨ ਟਾਵਰ ਉਖੜ ਗਏ ਅਤੇ ਟੇਲੀਫੋਨ ਲਾਈਆਂ ਠੱਪ ਪੈ ਗਈਆਂ।
ਹਮਫਰੇਜ ਕਾਊਂਟੀ ਸਕੂਲਾਂ ਵਿਚ ਸਿਹਤ ਅਤੇ ਸੁਰੱਖਿਆ ਨਿਰੀਖਣ ਕੋਆਰਡੀਨੇਟਰ ਕ੍ਰਿਸਟੀ ਬ੍ਰਾਉਨ ਨੇ ਦੱਸਿਆ ਕਿ ਐਮਰਜੈਂਸੀ ਸੇਵਾ ਕਰਮੀ ਲੋਕਾਂ ਦੀ ਤਲਾਸ਼ ਘਰ-ਘਰ ਜਾ ਕੇ ਕਰ ਰਹੇ ਹਨ। ਹਮਫਰੇਜ ਕਾਊਂਟੀ ਦੇ ਸ਼ੇਰਿਫ ਕ੍ਰਿਸ ਡੇਵਿਸ ਨੇ ਖੇਤਰ ਵਿਚ 22 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਲਾਪਤਾ ਹਨ ਉਹਨਾਂ ਵਿਚੋਂ ਜ਼ਿਆਦਾਤਰ ਨੇੜਲੇ ਇਲਾਕਿਆਂ ਵਿਚ ਰਹਿੰਦੇ ਸਨ ਜਿੱਥੇ ਪਾਣੀ ਸਭ ਤੋਂ ਵੱਧ ਤੇਜ਼ੀ ਨਾਲ ਵਧਿਆ।
ਪੜ੍ਹੋ ਇਹ ਅਹਿਮ ਖਬਰ- UAE ਦਾ ਅਹਿਮ ਫ਼ੈਸਲਾ, ਭਾਰਤੀ ਪਾਸਪੋਰਟ ਧਾਰਕਾਂ ਨੂੰ ਦੇਣਗੇ 'ਟੂਰਿਸਟ ਵੀਜ਼ਾ'
ਮਰਨ ਵਾਲਿਆਂ ਵਿਚ ਦੋ ਜੁੜਵਾਂ ਬੱਚੇ ਹਨ। ਰਾਸ਼ਟਰੀ ਮੌਸਮ ਵਿਗਿਆਨ ਸੇਵਾ ਨੇ ਦੱਸਿਆ ਕਿ ਹਮਫਰੇਜ ਕਾਊਂਟੀ ਵਿਚ ਸ਼ਨੀਵਾਰ ਨੂੰ ਇਕ ਦਿਨ ਤੋਂ ਵੀ ਘੱਟ ਸਮੇਂ ਵਿਚ ਕਰੀਬ 17 ਇੰਚ ਮੀਂਹ ਪਿਆ। ਟੇਨੇਸੀ ਦੇ ਗਵਰਨਰ ਬਿਲ ਲੀ ਨੇ ਖੇਤਰ ਦਾ ਦੌਰਾ ਕੀਤਾ।
ਗੁਰਦੁਆਰਾ ਕਰਤੇ ਪਰਵਾਨ ਸਾਹਿਬ ਕਾਬੁਲ 'ਚ ਫਸੇ 260 ਸਿੱਖਾਂ ਨੇ ਲਾਈ ਮਦਦ ਦੀ ਗੁਹਾਰ
NEXT STORY