ਨਿਊਯਾਰਕ (ਬਿਊਰੋ): ਅਮਰੀਕਾ ਦੇ ਨਿਊਯਾਰਕ ਵਿਖੇ ਹਡਸਨ ਨਦੀ 'ਤੇ ਬਣਿਆ ਪਾਰਕ ਸ਼ੁੱਕਰਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਇਹ 2.4 ਏਕੜ ਵਿਚ ਫੈਲਿਆ ਹੋਇਆ ਹੈ। ਇਸ ਨੂੰ 'ਲਿਟਿਲ ਆਈਲੈਂਡ' ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਇਹ ਸੜਕ ਤੋਂ ਕਰੀਬ 60 ਮੀਟਰ ਦੂਰ ਨਦੀ 'ਤੇ ਬਣਿਆ ਹੈ। ਇਹ ਪਾਰਕ ਟਿਊਲਿਪ ਦੇ ਫੁੱਲ ਜਿਹੇ ਕੰਕਰੀਟ ਦੇ 132 ਖੰਭਿਆਂ 'ਤੇ ਬਣਿਆ ਹੈ।
ਪਾਰਕ ਨੂੰ ਹਰਿਆਲੀ ਭਰੂਪਰ ਰੱਖਣ ਲਈ ਇੱਥੇ 350 ਪ੍ਰਜਾਤੀਆਂ ਦੇ ਪੌਦੇ, 65 ਪ੍ਰਜਾਤੀਆਂ ਦੀ ਘਾਹ ਅਤੇ 50 ਪ੍ਰਜਾਤੀਆਂ ਦੀਆਂ ਝਾੜੀਆਂ ਲਗਾਈਆਂ ਗਈਆਂ ਹਨ। ਇੱਥੇ ਖੇਡ ਦਾ ਇਕ ਮੈਦਾਨ ਅਤੇ 687 ਸੀਟਾਂ ਵਿਲਾ ਓਪਨ ਥੀਏਟਰ ਵੀ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਨੇ ਨਹੀਂ ਸਗੋਂ 71 ਸਾਲਾ ਅਮਰੀਕੀ ਅਰਬਪਤੀ ਬੈਰੀ ਡਿਲਰ ਨੇ ਬਣਵਾਇਆ ਹੈ। ਇਸ ਦੀ ਨੀਂਹ 2013 ਵਿਚ ਰੱਖੀ ਗਈ ਸੀ। ਇਸ ਦੇ ਨਿਰਮਾਣ 'ਤੇ ਕਰੀਬ 1900 ਕਰੋੜ ਰੁਪਏ ਖਰਚ ਹੋਏ ਹਨ। ਬੈਰੀ ਡਿਲਰ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਵਿਚ ਜਿਸ ਤਰ੍ਹਾਂ ਲੋਕ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ, ਉਹਨਾਂ ਲਈ ਇਹ ਪਾਰਕ ਸੰਜੀਵਨੀ ਦਾ ਕੰਮ ਕਰੇਗਾ।
ਪੜ੍ਹੋ ਇਹ ਅਹਿਮ ਖਬਰ - ਹੱਜ ਯਾਤਰਾ 2021 : ਵਿਦੇਸ਼ੀ ਸ਼ਰਧਾਲੂਆਂ ਨੂੰ ਮਿਲੀ ਹੱਜ ਕਰਨ ਦੀ ਇਜਾਜ਼ਤ, ਰੱਖੀ ਇਹ ਸ਼ਰਤ
7 ਸਾਲ ਕੋਰਟ ਵਿਚ ਚੱਲਿਆ ਮੁਕੱਦਮਾ
ਪਾਰਕ ਨੂੰ ਲੈ ਕੇ ਬੈ਼ਰੀ ਡਿਲਰ ਨੇ ਕਿਹਾ,''ਨਿਊਯਾਰਕ ਵਿਚ ਕੁਝ ਵੀ ਸੰਘਰਸ਼ ਦੇ ਬਿਨਾਂ ਨਹੀਂ ਬਣਦਾ। ਲਿਟਿਲ ਆਈਲੈਂਡ ਬਣਾਉਣ ਲਈ ਕੋਰਟ ਵਿਚ 7 ਸਾਲ ਤੱਕ ਲੜਾਈ ਲੜਨੀ ਪਈ। ਕੁਝ ਵਿਰੋਧੀ ਨਹੀਂ ਚਾਹੁੰਦੇ ਸਨ ਕਿ ਇਹ ਪਾਰਕ ਬਣੇ ਕਿਉਂਕਿ ਲਿਟਿਲ ਆਈਲੈਂਡ ਉਸ ਜਗ੍ਹਾ ਬਣਿਆ ਹੋਇਆ ਹੈ ਜਿੱਥੇ ਪਿਅਰ-54 ਜਹਾਜ਼ ਖੜ੍ਹਾ ਹੁੰਦਾ ਸੀ। ਪਿਅਰ-54 ਉਹੀ ਜਹਾਜ਼ ਹੈ ਜੋ 1912 ਵਿਚਟਾਈਟੈਨਿਕ ਹਾਦਸੇ ਵਿਚ ਬਚੇ ਲੋਕਾਂ ਨੂੰ ਲੈਕੇ ਆਇਆ ਸੀ।''
ਪਾਰਕ ਬਾਰੇ ਕੁਝ ਮਹੱਤਵਪੂਰਨ ਤੱਥ
- ਪਾਰਕ ਦੇ ਨਿਰਮਾਣ ਵਿਚ ਖਰਚ ਹੋਏ 1900 ਕਰੋੜ ਰੁਪਏ।
- 2.4 ਏਕੜ ਵਿਚ ਫੈਲਿਆ ਹੈ ਇਹ ਪਾਰਕ।
- ਪਾਰਕ ਵਿਚ ਲਗਾਈ ਗਈ 350 ਪ੍ਰਜਾਤੀਆਂ ਦੇ ਪੌਦੇ ਅਤੇ 65 ਪ੍ਰਜਾਤੀਆਂ ਦੀ ਘਾਹ।
- 132 ਟਿਊਲਿਪ ਜਿਹੇ ਖੰਭਿਆਂ 'ਤੇ ਬਣਿਆ ਹੈ ਇਹ ਪਾਰਕ, ਇਕ ਖੰਭੇ ਦਾ ਵਜ਼ਨ 73 ਟਨ।
- ਪਾਰਕ ਵਿਚ ਲਗਾਏ ਗਏ 66 ਹਜ਼ਾਰ ਬਲਬ।
- ਲੋਕਾਂ ਲਈ ਰੱਖੇ ਗਏ ਵੱਡੇ-ਵੱਡੇ ਬੈਂਚ।
- 7 ਸਾਲ ਵਿਚ ਬਣੇ ਕੇ ਤਿਆਰ ਹੋਇਆ ਪਾਰਕ, 2013 ਵਿਚ ਸ਼ੁਰੂ ਹੋਇਆ ਸੀ ਨਿਰਮਾਣ ਕੰਮ।
ਪਾਕਿ : ਸਿੰਧ ਦੇ 12 ਜ਼ਿਲ੍ਹਿਆਂ 'ਚ 6 ਜੂਨ ਤੱਕ ਬੰਦ ਰਹਿਣਗੇ ਸਕੂਲ
NEXT STORY