ਨਿਊਯਾਰਕ, ( ਰਾਜ ਗੋਗਨਾ ) — ਬੀਤੇ ਦਿਨੀਂ ਕੈਲੀਫੋਰਨੀਆ ਦੇ ਯੁਬਾ ਸਿਟੀ ਦੇ ਇਕ 21 ਸਾਲਾ ਪੰਜਾਬੀ ਨੌਜਵਾਨ ਰਮਣੀਕ ਸਿੰਘ ਬੈਂਸ ਸਪੁੱਤਰ ਜਸਬੀਰ ਸਿੰਘ ਬੈਂਸ ਦੇ ਸਾਊਥ ਲੇਕ ਟਹਾਓ ਦੀ ਝੀਲ ਵਿਚ ਡੁੱਬ ਕੇ ਮਰ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਰਮਣੀਕ ਸਿੰਘ ਬੈਂਸ ਆਪਣੇ ਸਾਥੀਆਂ ਨਾਲ ਬੀਤੀ 4 ਅਗਸਤ ਨੂੰ ਇਕ ਮੋਟਰ ਬੋਟ ਵਿਚ ਸਵਾਰ ਹੋ ਕੇ ਲੇਕ ਟਹਾਓ ਦੀ ਝੀਲ ਵਿੱਚ ਆਪਣੇ ਦੋ ਹੋਰ ਦੋਸਤਾਂ ਨਾਲ ਹੱਸਦੇ-ਖੇਡਦੇ ਅਤੇ ਮੌਜ-ਮਸਤੀ ਨਾਲ ਸਫਰ ਕਰ ਰਿਹਾ ਸੀ । ਰਮਣੀਕ ਸਿੰਘ ਬੈਂਸ ਨੇ ਕਿਸ਼ਤੀ ਤੋਂ ਛਾਲ ਮਾਰ ਦਿੱਤੀ ਤੇ ਕੁਝ ਦੇਰ ਬਾਅਦ ਹੀ ਉਹ ਡੁੱਬ ਗਿਆ। ਉਸ ਦੇ ਸਾਥੀਆਂ ਵੱਲੋਂ ਬਣਾਈ ਗਈ ਵੀਡੀਓ ਵੀ ਕਾਫੀ ਵਾਇਰਲ ਹੋ ਚੁੱਕੀ ਹੈ। ਪੁਲਸ ਅਨੁਸਾਰ ਰਮਣੀਕ ਸਿੰਘ ਨੇ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ ਅਤੇ ਨਾ ਹੀ ਉਸ ਨੇ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਹੋਇਆ ਸੀ। ਬਿਨਾਂ ਲਾਈਫ ਜੈਕੇਟ ਦੇ ਪਾਣੀ 'ਚ ਛਾਲ ਮਾਰਨੀ ਰਮਣੀਕ ਦੀ ਵੱਡੀ ਗਲਤੀ ਸੀ, ਜਿਸ ਨੇ ਉਸ ਦੀ ਜਾਨ ਲੈ ਲਈ।
ਪੁਲਸ ਮੁਤਾਬਕ ਝੀਲ ਦਾ ਪਾਣੀ ਕਾਫੀ ਜ਼ਿਆਦਾ ਠੰਡਾ ਸੀ, ਜਿਸ ਕਰਕੇ ਰਮਣੀਕ ਸਿੰਘ ਛਾਲ ਮਾਰਨ ਤੋਂ ਕੁੱਝ ਹੀ ਦੇਰ ਬਾਅਦ ਡੁੱਬ ਗਿਆ। ਯੂ. ਐੱਸ. ਕੋਸਟ ਗਾਰਡ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਹੈਲੀਕਾਪਟਰ ਰਾਹੀਂ ਉਸ ਦੀ ਤਲਾਸ਼ ਕੀਤੀ ਗਈ ਅਤੇ ਅਗਲੇ ਦਿਨ ਉਸ ਦੀ ਲਾਸ਼ ਟਹਾਓ ਮਿਡੋਜ਼ ਅਤੇ ਲੇਕ ਸਾਈਟ ਮਰੀਨਾ ਤੋਂ ਬਰਾਮਦ ਹੋਈ। ਰਮਣੀਕ ਸਿੰਘ ਬੈਂਸ ਤਕਰੀਬਨ 4 ਸਾਲ ਪਹਿਲਾਂ ਹੀ ਪੰਜਾਬ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਆਇਆ ਸੀ ਤੇ ਉਸ ਦਾ ਪਰਿਵਾਰ ਯੁਬਾ ਸਿਟੀ ( ਕੈਲੀਫੋਰਨੀਆ) ਵਿਖੇ ਰਹਿੰਦਾ ਹੈ। ਇਸ ਦੁੱਖਦਾਈ ਖਬਰ ਨਾਲ ਭਾਈਚਾਰੇ 'ਚ ਕਾਫ਼ੀ ਸੋਗ ਹੈ।
ਈਰਾਨ ਨੇ ਉੱਤਰੀ ਕੋਰੀਆ ਨੂੰ ਦਿੱਤੀ ਸਲਾਹ 'ਅਮਰੀਕਾ ਭਰੋਸੇ ਦੇ ਲਾਇਕ ਨਹੀਂ'
NEXT STORY