ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਨਮਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਪੂਰੀ ਦੁਨੀਆ ਵਿਚ ਅਮਰੀਕਾ ਲਈ ਭਾਰਤ ਨਾਲੋਂ ਕੋਈ ਹੋਰ ਮਜ਼ਬੂਤ ਹਿੱਸੇਦਾਰ ਨਹੀਂ ਹੈ। ਸ਼ਨੀਵਾਰ ਨੂੰ ਏ.ਐੱਨ.ਆਈ. ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਲਈ ਵਿਸ਼ਵਾਸਯੋਗ ਹਿੱਸੇਦਾਰ ਹੈ। ਸੰਧੂ ਨੇ ਕਿਹਾ ਕਿ ਹਾਲੇ ਦੋਵੇਂ ਦੇਸ਼ ਘੱਟੋ-ਘੱਟ 3 ਵੈਕਸੀਨ 'ਤੇ ਇਕੱਠੇ ਕੰਮ ਕਰ ਰਹੇ ਹਨ। ਸੰਧੂ ਨੇ ਦੱਸਿਆ ਕਿ ਇੰਟਰਨੈਸ਼ਨਲ ਸੈਂਟਰ ਫੌਰ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ (ICMER) ਅਤੇ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ (NIH) ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਦੋ-ਤਿੰਨ ਸਾਲ ਪਹਿਲਾਂ ਦੋਵੇਂ ਦੇਸ਼ਾਂ ਨੇ ਰੋਟਾਵਾਇਰਸ ਨਾਮ ਦੇ ਹੋਰ ਵਾਇਰਸ ਦੀ ਵੈਕਸੀਨ ਵੀ ਵਿਕਸਿਤ ਕੀਤੀ ਸੀ। ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ ਸਗੋਂ ਕਈ ਹੋਰ ਦੇਸ਼ਾਂ ਨੂੰ ਵੀ ਮਦਦ ਮਿਲੀ। ਭਾਰਤੀ ਡਿਪਲੋਮੈਟ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸਪਲਾਈ ਚੈਨ ਦਾ ਇਕ ਮਹੱਤਵਪੂਰਣ ਹਿੱਸਾ ਹਨ। ਇਸ ਵਿਸ਼ੇਸ਼ ਸੰਕਟ ਨੇ ਨਿਸ਼ਚਿਤ ਰੂਪ ਨਾਲ ਅਮਰੀਕਾ ਨੂੰ ਦਿਖਾਇਆ ਹੈਕਿ ਦੁਨੀਆ ਭਰ ਵਿਚੋਂ ਭਾਰਤ ਉਸ ਲਈ ਵਿਸ਼ਵਾਸਯੋਗ ਹਿੱਸੇਦਾਰ ਹੈ। ਕੋਵਿਡ-19 ਸੰਕਟ ਦੌਰਾਨ ਭਾਰਤ ਅਤੇ ਅਮਰੀਕਾ ਸਹਿਯੋਗ ਕਰ ਰਹੇ ਹਨ ਅਤੇ ਇਕ-ਦੂਜੇ ਨੂੰ ਹਰ ਸੰਭਵ ਮਦਦ ਦੇ ਰਹੇ ਹਨ। ਦੋਹਾਂ ਦੇਸ਼ਾਂ ਦੇ ਨੇਤਾ ਨਿਯਮਿਤ ਸੰਪਰਕ ਵਿਚ ਹਨ।
ਕੋਵਿਡ-19 'ਤੇ ਅੰਕੁਸ਼ ਲਗਾਉਣ ਲਈ ਅਮਰੀਕ ਨੇ ਭਾਰਤ ਨੂੰ ਸਿਹਤ ਸਹਾਇਤਾ ਲਈ ਲੱਗਭਗ 5.9 ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ। ਇਸ ਵਿਚ ਭਾਰਤ ਨੇ ਪਿਛਲੇ ਮਹੀਨੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ਦੇ ਬਾਅਦ ਮਲੇਰੀਆ ਦੇ ਇਲਾਜ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਦੀ ਖੇਪ ਭੇਜੀ ਸੀ। ਸੰਧੂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਸਭ ਤੋਂ ਵੱਡੀ ਨਿਕਾਸੀ ਦੌਰਾਨ ਭਾਰਤ ਨਾਲ ਸਹਿਯੋਗ ਕਰ ਰਹੀ ਹੈ।ਸੰਧੂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਮਰੀਕੀ ਨਿਵੇਸ਼ਕ ਅਤੇ ਕੰਪਨੀਆਂ ਸਮਝਦਾਰ ਹਨ ਅਤੇ ਉਹ ਸਾਡੇ ਨਾਲ ਜੁੜਨ ਲਈ ਅੱਗੇ ਆ ਰਹੇ ਹਨ।
ਵ੍ਹਾਈਟ ਹਾਊਸ ਦੇ ਤਿੰਨ ਉੱਚ ਸਿਹਤ ਅਧਿਕਾਰੀ ਸੈਲਫ ਆਈਸੋਲੇਸ਼ਨ ਵਿਚ
NEXT STORY