ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਨੇ ਸਾਰੇ ਹੀ ਸੰਸਾਰ ਵਿਚ ਹਰ ਵਰਗ , ਉਮਰ ਅਤੇ ਥਾਵਾਂ 'ਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਤੰਦਰੁਸਤ ਵਿਅਕਤੀ ਵੀ ਇਸ ਬੀਮਾਰੀ ਕਰਕੇ ਅਚਾਨਕ ਹੀ ਮੌਤ ਦੀ ਗੋਦ ਵਿਚ ਜਾ ਚੁੱਕੇ ਹਨ। ਅਜਿਹੀ ਹੀ ਇਕ ਘਟਨਾ ਜੁਲਾਈ ਮਹੀਨੇ ਵਿਚ ਅਮਰੀਕਾ ਵਿਚ ਵਾਪਰੀ ਹੈ, ਜਿੱਥੇ ਇੱਕ ਔਰਤ ਦੀ ਜ਼ਹਾਜ ਉਡਣ ਦਾ ਇੰਤਜ਼ਾਰ ਕਰਦੀ ਹੋਈ ਦੀ ਵਾਇਰਸ ਕਰਕੇ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੱਲਾਸ ਕਾਊਂਟੀ ਦੇ ਅਧਿਕਾਰੀਆਂ ਅਤੇ ਐੱਨ. ਬੀ. ਸੀ. ਡੀ. ਐੱਫ. ਡਬਲਯੂ. ਨੇ ਦੱਸਿਆ ਕਿ ਟੈਕਸਾਸ ਦੀ ਇਕ ਔਰਤ (30) ਦੀ ਜੁਲਾਈ ਵਿਚ ਐਰੀਜ਼ੋਨਾ ਤੋਂ ਟੈਕਸਾਸ ਜਾ ਰਹੀ ਉਡਾਣ ਦੌਰਾਨ ਮੌਤ ਹੋ ਗਈ ਸੀ। ਉਹ ਡਲਾਸ ਕਾਊਂਟੀ ਦੇ ਇਕ ਉਪਨਗਰ ਗਾਰਲੈਂਡ ਵਿਚ ਰਹਿੰਦੀ ਸੀ।
ਐੱਨ. ਬੀ. ਸੀ. ਡੀ. ਐੱਫ. ਡਬਲਯੂ. ਨੇ ਇਹ ਵੀ ਦੱਸਿਆ ਕਿ ਔਰਤ ਜਿਸ ਦੀ ਕਾਉਂਟੀ ਨੇ ਨਿੱਜੀ ਕਾਰਨਾਂ ਕਰਕੇ ਪਛਾਣ ਨਹੀਂ ਦੱਸੀ ਹੈ, ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ ਅਤੇ ਉਸ ਨੂੰ ਆਕਸੀਜਨ ਵੀ ਦਿੱਤੀ ਗਈ ਸੀ, ਜਦਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਔਰਤ ਕਿਸ ਏਅਰ ਲਾਈਨ ਵਿੱਚ ਯਾਤਰਾ ਕਰ ਰਹੀ ਸੀ।
ਇਸ ਦੇ ਨਾਲ ਹੀ ਡੱਲਾਸ ਕਾਊਂਟੀ ਅਨੁਸਾਰ ਇੱਥੇ ਕੋਵਿਡ -19 ਦੇ ਲਗਭਗ 90,000 ਮਾਮਲੇ ਸਾਹਮਣੇ ਆਏ ਹਨ ਅਤੇ 1,085 ਮੌਤਾਂ ਵੀ ਹੋ ਚੁੱਕੀਆਂ ਹਨ।
ਅਮਰੀਕਾ : ਪੰਜਾਬੀ ਮੂਲ ਦੇ ਟਰੱਕਿੰਗ ਕਾਰੋਬਾਰ ਦੇ ਮਾਲਕਾਂ 'ਤੇ ਬੀਮਾ ਧੋਖਾਧੜੀ ਦਾ ਦੋਸ਼
NEXT STORY