ਹਿਊਸਟਨ — ਅਮਰੀਕਾ ਦੇ ਟੈਕਸਾਸ 'ਚ ਹੋਈ ਗੋਲੀਬਾਰੀ ਦੌਰਾਨ 26 ਲੋਕਾਂ ਦੀ ਹੱਤਿਆ ਕਰਨ ਵਾਲਾ ਡੇਵਿਨ ਕੇਲੀ ਨਿਸ਼ਾਨੇਬਾਜ਼ੀ ਲਈ ਕੁੱਤਿਆ ਦਾ ਇਸਤੇਮਾਲ ਕਰਦਾ ਸੀ। ਏਅਰ ਫੋਰਸ 'ਚ ਉਸ ਦੇ ਇਕ ਸਾਬਕਾ ਸਾਥੀ ਨੇ ਕਿਹਾ ਕਿ ਕੇਲੀ ਇਕ ਵੈੱਬਸਾਈਟ ਤੋਂ ਜਾਨਵਰਾਂ ਨੂੰ ਖਰੀਦਦਾ ਸੀ ਅਤੇ ਇਨ੍ਹਾਂ 'ਤੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਦਾ ਸੀ।
ਕੇਲੀ ਨੇ ਬੀਤੇ ਐਤਵਾਰ ਨੂੰ ਟੈਕਸਾਸ ਦੇ ਸਦਰਲੈਂਡ ਸਪ੍ਰਿੰਗਸ ਦੀ ਇਕ ਚਰਚ 'ਚ ਰਾਈਫਲ ਨਾਲ ਹਮਲਾ ਕੀਤਾ ਸੀ। ਹਮਲੇ 'ਚ 23 ਹੋਰ ਲੋਕ ਜ਼ਖਮੀ ਵੀ ਹੋਏ ਸਨ। ਉਸ ਦਾ ਲੋਕਾਂ ਵੱਲੋਂ ਪਿੱਛਾ ਕਰਨ 'ਤੇ ਉਸ ਨੇ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਜੇਸਿਕਾ ਐਡਵਰਡ ਨੇ ਕਿਹਾ ਕਿ 26 ਸਾਲ ਦਾ ਕੇਲੀ ਜਦੋਂ ਹਵਾਈ ਫੌਜ 'ਚ ਭਰਤੀ ਹੋਇਆ ਸੀ ਤਾਂ ਉਸ ਸਮੇਂ ਉਸ ਨੇ ਕਤਲੇਆਮ ਕਰਨ ਦੀ ਇੱਛਾ ਜਤਾਈ ਸੀ।
ਐਡਵਰਡ ਨੇ ਕੇਲੀ ਦੇ ਨਾਲ ਸਾਲ 2010 ਤੋਂ 2012 ਦੇ ਦੌਰਾਨ ਨਿਊ ਮੈਕਸੀਕੋ 'ਚ ਹੋਲੋਮੈਨ ਏਅਰ ਫੋਰਸ ਬੇਸ 'ਚ ਕੰਮ ਕੀਤਾ ਸੀ। ਐਡਵਰਡ ਨੇ ਦੱਸਿਆ ਕਿ ਕੇਲੀ ਕਿਸੇ ਦੀ ਹੱਤਿਆ ਕਰਨ ਦੇ ਬਾਰੇ 'ਚ ਮਜ਼ਾਕ ਕਰਦਾ ਹੁੰਦਾ ਸੀ। ਉਸ ਨੇ ਦੱਸਿਆ ਕਿ ਉਹ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲਈ ਕੁੱਤਿਆਂ ਦਾ ਇਸਤੇਮਾਲ ਕਰਦਾ ਸੀ। ਉਹ ਜਾਨਵਰਾਂ ਨੂੰ ਸਿਰਫ ਮਾਰਨ ਦੇ ਇਰਾਦੇ ਨਾਲ ਖਰੀਦਦਾ ਸੀ।
ਸਰਹੱਦ 'ਤੇ ਨਾਗਰਿਕਾਂ ਦੀ ਸੁਰੱਖਿਆ ਲਈ ਬੰਕਰ ਬਣਾਵੇਗਾ ਪਾਕਿ
NEXT STORY