ਗੁਰਦਾਸਪੁਰ ਕਰਾਚੀ (ਵਿਨੋਦ): ਪਾਕਿਸਤਾਨ ਦੇ ਇੱਕ ਪ੍ਰਮੁੱਖ ਸ਼ਹਿਰ ਕਰਾਚੀ ਵਿੱਚ ਇੱਕ ਭਰਾ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਦੋ ਭੈਣਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਪਹਿਲਾਂ ਆਪਣੀਆਂ ਭੈਣਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਕਰਾਚੀ ਦੇ ਡਰਾਈ ਰੋਡ ਖੇਤਰ ਵਿੱਚ ਵਾਪਰੀ, ਜਿਸ ਨੂੰ ਪੁਲਸ ਨੇ ਔਰਤਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਜੋੜਿਆ ਹੈ। ਇਹ ਸ਼ਾਹ ਫੈਜ਼ਲ ਕਲੋਨੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਮ੍ਰਿਤਕਾਂ ਦੀਆਂ ਕੁੜੀਆਂ ਦੀ ਪਛਾਣ 25 ਸਾਲਾ ਸੋਬੀਆ ਅਤੇ 20 ਸਾਲਾ ਹੀਰਾ ਵਜੋਂ ਹੋਈ ਹੈ। ਸ਼ੱਕੀ ਦੀ ਪਛਾਣ ਉਨ੍ਹਾਂ ਦੇ ਭਰਾ ਰੇਹਾਨ ਵਜੋਂ ਹੋਈ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਸੀ।
ਵੱਡੀ ਖ਼ਬਰ : 'ਚਿਨੂਕ' ਹੈਲੀਕਾਪਟਰ ਕਰੈਸ਼ ; 4 ਫੌਜੀ ਜਵਾਨਾਂ ਦੀ ਮੌਤ, ਦਰਜਨਾਂ ਜ਼ਖ਼ਮੀ
NEXT STORY