ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਦੇ ਮਹਾਨਾਇਕ ਮਹਿੰਦਰ ਸਿੰਘ ਧੋਨੀ ਖੇਡ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਅਤੇ ਹੁਣ ਅਰਸੇ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਰਾਂਚੀ ਵਿਚ ਆਪਣੇ ਫਾਰਮ ਹਾਊਸ ’ਤੇ ਉਗਾਈ ਗਈ ਸਟਰਾਬੇਰੀ ਦਾ ਮਜਾ ਲੈ ਰਹੇ ਹਨ।
ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਦੇ ਬਾਅਦ ਉਹ ਚੇਨਈ ਸੁਪਰ ਕਿੰਗਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਨਜ਼ਰ ਆਏ। ਆਈ.ਪੀ.ਐਲ. ਖ਼ਤਮ ਹੋਣ ਦੇ ਬਾਅਦ ਤੋਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਅਤੇ ਜੈਵਿਕ ਖੇਤੀ ਵਿਚ ਵੀ ਰੂਚੀ ਲੈ ਰਹੇ ਹਨ। ਧੋਨੀ ਉਂਝ ਤਾਂ ਸੋਸ਼ਲ ਮੀਡੀਆ ’ਤੇ ਸਰਗਰਮ ਨਹੀਂ ਹਨ ਅਤੇ ਆਖਰੀ ਵਾਰ ਇੰਸਟਾਗ੍ਰਾਮ ’ਤੇ ਉਨ੍ਹਾਂ ਨੇ ਆਪਣੇ ਸੰਨਿਆਸ ਦੀ ਘੋਸ਼ਣਾ ਹੀ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਇਸਦੇ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਰਾਂਚੀ ਸਥਿਤ ਆਪਣੇ ਫ਼ਾਰਮ ਦੀ ਵੀਡੀਓ ਪਾਈ ਹੈ, ਜਿਸ ਵਿਚ ਉਹ ਸਟਰਾਬੇਰੀ ਖਾਂਦੇ ਨਜ਼ਰ ਆ ਰਹੇ ਹਨ। ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਧੋਨੀ ਨੇ ਕੈਪਸ਼ਨ ਵਿਚ ਲਿਖਿਆ ਹੈ, ‘ਜੇਕਰ ਮੈਂ ਇਸੇ ਤਰ੍ਹਾਂ ਫ਼ਾਰਮ ਆ ਕੇ ਸਟਰਾਬੇਰੀ ਖਾਂਦਾ ਰਿਹਾ ਤਾਂ ਬਾਜ਼ਾਰ ਲਈ ਸਟਰਾਬੇਰੀ ਬਚੇਗੀ ਹੀ ਨਹੀਂ।’ ਧੋਨੀ ਦੀ ਹਰ ਪੋਸਟ ਦੀ ਤਰ੍ਹਾਂ ਇਹ ਵੀਡੀਓ ਵੀ ਇੰਸਟਾਗ੍ਰਾਮ ਅਤੇ ਟਵਿਟਰ ’ਤੇ ਵਾਇਰਲ ਹੋ ਗਈ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਔਰਤਾਂ ਜੁੜਣਗੀਆਂ ਅੰਦੋਲਨ ਨਾਲ, ਬੱਚੇ ਵੀ ਅੰਦੋਲਨ ’ਚ ਦੇ ਰਹੇ ਸਾਥ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Aus v Ind : ਅਰਧ ਸੈਂਕੜਾ ਬਣਾਉਣ ਦੇ ਬਾਵਜੂਦ ਵੀ ਪੁਜਾਰਾ ਦੇ ਨਾਂ ਹੋਇਆ ਇਹ ਸ਼ਰਮਨਾਕ ਰਿਕਾਰਡ
NEXT STORY