ਸਾਓ ਪਾਓਲੋ - ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਸੜਕ 'ਤੇ ਹਾਦਸਾਗ੍ਰਸਤ ਹੋਏ ਜਹਾਜ਼ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਜਹਾਜ਼ ਵਿਚ 49 ਸਾਲਾ ਵਕੀਲ ਅਤੇ ਮੋਟੀਵੇਸ਼ਨਲ ਸਪੀਕਰ ਮਾਰਸੀਓ ਲੂਜ਼ਾਦਾ ਕਾਰਪੇਨਾ ਅਤੇ ਪਾਇਲਟ ਗੁਸਤਾਵੋ ਕਾਰਨੇਰੋ ਮੇਡੀਰੋਸ ਦੀ ਮੌਤ ਹੋ ਗਈ। ਵਾਇਰਲ ਹੋਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਸਤ ਚੌਰਾਹੇ 'ਤੇ ਇਕ ਪਾਸੇ ਲਾਲ ਬੱਤੀ ਹੋਣ 'ਤੇ ਕੁੱਝ ਗੱਡੀਆਂ ਖੜੀਆਂ ਹੋਈਆਂ ਸਨ ਅਤੇ ਦੂਜੇ ਪਾਸਿਓਂ ਗੱਡੀਆਂ ਲੱਗ ਰਹੀਆਂ ਸਨ। ਇਸ ਦੌਰਾਨ ਇਕ ਜਹਾਜ਼ ਸੜਕ ਦੇ ਚੌਰਾਹੇ 'ਤੇ ਕਰੈਸ਼ ਹੋ ਗਿਆ ਅਤੇ ਅੱਗ ਦਾ ਗੋਲਾ ਬਣ ਗਿਆ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, 2 ਮੌਤਾਂ
ਇਹ ਜਹਾਜ਼ ਬ੍ਰਾਜ਼ੀਲ ਦੇ ਦੱਖਣੀ ਰਾਜ ਰੀਓ ਗ੍ਰਾਂਡੇ ਡੋ ਸੁਲ ਦੇ ਪੋਰਟੋ ਅਲੇਗਰੇ ਜਾ ਰਿਹਾ ਸੀ। ਕਰੈਸ਼ ਹੋਣ ਮਗਰੋਂ ਜਹਾਜ਼ ਇਕ ਬੱਸ ਨਾਲ ਜਾ ਟਕਰਾਇਆ ਅਤੇ ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਇਸ ਹਾਦਸੇ ਵਿੱਚ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 5 ਬੱਸ ਯਾਤਰੀ ਅਤੇ 1 ਮੋਟਰਸਾਈਕਲ ਸਵਾਰ ਸ਼ਾਮਲ ਹੈ। ਫਿਲਹਾਲ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਾਣੋ ਭਾਰਤੀ ਪਾਸਪੋਰਟ ਧਾਰਕਾਂ ਨੂੰ ਕਿੰਨੇ ਦੇਸ਼ ਦਿੰਦੇ ਹਨ Visa Free Entry ਦੀ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੇ ਵਿੱਤ ਮੰਤਰਾਲਾ ਨੂੰ ਨਵੇਂ ਸਿੱਕੇ ਨਾ ਬਣਾਉਣ ਦੇ ਦਿੱਤੇ ਨਿਰਦੇਸ਼
NEXT STORY