ਕਾਰਾਕਸ— ਵੈਨਜ਼ੁਏਲਾ ਦੇ ਸੂਚਨਾ ਮੰਤਰੀ ਜਾਰਜ ਰੋਡਰਿਗਜ਼ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਇਡੋ ਦੇ ਅੰਗ ਰੱਖਿਅਕਾਂ ਨੂੰ ਸਰਕਾਰੀ ਹਥਿਆਰਾਂ ਦੀ ਚੋਰੀ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਰੋਡਰਿਗਜ਼ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ 'ਚ ਕਿਹਾ,''ਇਨ੍ਹਾਂ ਲੋਕਾਂ ਦਾ ਰਾਸ਼ਟਰੀ ਬੋਲਵਿਅਨ ਹਥਿਆਰਬੰਦ ਫੌਜ ਦੇ ਆਰਮਜ਼ ਸਟੋਰ 'ਚ ਚੋਰੀ ਕਰਕੇ ਹਥਿਆਰ ਵੇਚਣ ਦਾ ਇਰਾਦਾ ਸੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਇਨ੍ਹਾਂ ਲੋਕਾਂ ਨੇ 30 ਅਪ੍ਰੈਲ ਨੂੰ ਤਖਤਾਪਲਟ ਦੀ ਕੋਸ਼ਿਸ਼ ਲਈ ਕੀਤੀ ਸੀ।''
ਉਨ੍ਹਾਂ ਕਿਹਾ ਕਿ ਇਕ ਮਹੀਨੇ ਦੀ ਜਾਂਚ ਮਗਰੋਂ ਪਾਇਆ ਗਿਆ ਹੈ ਕਿ ਗੁਇਡੋ ਦੇ ਅੰਗ ਰੱਖਿਅਕ ਐਰਿਕ ਸੰਚੇਜ, ਐਡੂਏਡਰ ਗੋਨਜਾਲੇਸ ਅਤੇ ਜੈਸਨ ਪਰਿਸੀ ਦੀ ਦੇਸ਼ ਦੇ ਵਿਸ਼ੇਸ਼ ਹਥਿਆਰਬੰਦ ਫੌਜ ਦੇ ਸਟੋਰ 'ਚੋਂ ਚੋਰੀ ਕੀਤੀਆਂ ਗਈਆਂ ਏ. ਕੇ.-103 ਬੰਦੂਕਾਂ ਨੂੰ ਘੱਟ ਤੋਂ ਘੱਟ 35,000 ਡਾਲਰ ਵੇਚਣ ਦੀ ਯੋਜਨਾ ਸੀ। ਜ਼ਿਕਰਯੋਗ ਹੈ ਕਿ ਗੁਇਡੋ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੇ ਅੰਗ ਰੱਖਿਅਕਾਂ ਨੂੰ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ ਨੇ ਕਰਾਕਾਸ ਤੋਂ ਅਗਵਾ ਕਰਵਾਇਆ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਬਾਰਬਾਡੋਸ ਦੇ ਮੁੱਦੇ 'ਤੇ ਤਿੰਨ ਦਿਨਾਂ ਵਾਰਤਾ ਅਤੇ ਕੌਮਾਂਤਰੀ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੈਨਜ਼ੁਏਲਾ ਸਰਕਾਰ ਅਤੇ ਵਿਰੋਧੀ ਪੱਖ ਦੇ ਨੇਤਾ ਦੇਸ਼ ਦੀ ਰਾਜਨੀਤਕ ਸਥਿਤੀ ਨੂੰ ਠੀਕ ਕਰਨ ਲਈ ਗੱਲਬਾਤ ਕਰਨ 'ਤੇ ਸਹਿਮਤ ਹੋਏ ਸਨ।
ਮਾਫੀਆ ਰਿਸ਼ਵਤ ਜ਼ਰੀਏ ਨਿਆਂਪਾਲਿਕਾ 'ਤੇ ਪਾ ਰਹੇ ਦਬਾਅ : ਇਮਰਾਨ
NEXT STORY