ਬਿਜ਼ਨੈੱਸ ਡੈਸਕ - ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ 2025 ’ਚ ਰਿਹਾਇਸ਼ੀ ਵਿਕਰੀ ਸਾਲਾਨਾ ਆਧਾਰ ’ਤੇ 1 ਫੀਸਦੀ ਦੀ ਗਿਰਾਵਟ ਨਾਲ 3.48 ਲੱਖ ਇਕਾਈਆਂ ਤੋਂ ਵੱਧ ਰਹੀ। ਹਾਲਾਂਕਿ ਔਸਤ ਮੁੱਲ ਵਾਧੇ ’ਚ 19 ਫੀਸਦੀ ਤੱਕ ਦੇ ਵਾਧੇ ’ਚ ਮੰਗ ਸਥਿਰ ਬਣੀ ਰਹੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਰੀਅਲ ਅਸਟੇਟ ਸਲਾਹਕਾਰ ਨਾਈਟ ਫਰੈਂਕ ਇੰਡੀਆ ਨੇ ਬੁੱਧਵਾਰ ਨੂੰ ਆਨਲਾਈਨ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਹੋਮ ਲੋਨ ’ਤੇ ਵਿਆਜ ਦਰਾਂ ’ਚ ਗਿਰਾਵਟ, ਮਜ਼ਬੂਤ ਆਰਥਿਕ ਵਾਧਾ ਅਤੇ ਘੱਟ ਮਹਿੰਗਾਈ ਕੁੱਝ ਅਜਿਹੇ ਪ੍ਰਮੁੱਖ ਕਾਰਕ ਸਨ, ਜਿਨ੍ਹਾਂ ਨੇ ਆਉਣ ਵਾਲੀ ਮੰਦੀ ਦੇ ਖਦਸ਼ਿਆਂ ਦੇ ਬਾਵਜੂਦ 2025 ਕੈਲੰਡਰ ਸਾਲ ਦੌਰਾਨ ਘਰ ਦੀ ਮੰਗ ਨੂੰ ਬਣਾਈ ਰੱਖਣ ’ਚ ਮਦਦ ਕੀਤੀ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਸ਼ਿਸ਼ਿਰ ਬੈਜਲ ਨੇ ਕਿਹਾ ਕਿ ਔਸਤ ਕੀਮਤਾਂ ’ਚ ਵਾਧੇ ਦੇ ਬਾਵਜੂਦ ਪਿਛਲੇ ਸਾਲ ਵਿਕਰੀ ਦੀ ਰਫਤਾਰ ਜਾਰੀ ਰਹੀ। ਉਨ੍ਹਾਂ ਨੇ ਕਿਹਾ,‘‘ਰਿਹਾਇਸ਼ੀ ਵਿਕਰੀ ’ਚ ਗੈਰ-ਨਿਵਾਸੀ ਭਾਰਤੀਆਂ ਦਾ ਯੋਗਦਾਨ ਇਕ ਦਹਾਕੇ ਪਹਿਲਾਂ ਸਿੰਗਲ ਅੰਕ ਤੋਂ ਵਧ ਕੇ 12 ਤੋਂ 15 ਫੀਸਦੀ ਹੋ ਗਿਆ ਹੈ। ਇਨ੍ਹਾਂ 8 ਸ਼ਹਿਰਾਂ ’ਚ ਮੁੰਬਈ, ਪੁਣੇ, ਬੈਂਗਲੁਰੂ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ, ਹੈਦਰਾਬਾਦ, ਅਹਿਮਦਾਬਾਦ, ਚੇਨਈ ਅਤੇ ਕੋਲਕਾਤਾ ਸ਼ਾਮਲ ਹਨ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ
NEXT STORY