ਬਰੇਲੀ- ਬਰੇਲੀ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਜਤਨਗਰ ਥਾਣਾ ਖੇਤਰ ’ਚ ਪੁਲਸ ਨੇ 2 ਸ਼ੱਕੀ ਕਸ਼ਮੀਰੀ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਹੈ। ਦੋਵਾਂ ਤੋਂ ਪੁਲਸ ਦੇ ਨਾਲ-ਨਾਲ ਖੁਫੀਆ ਏਜੰਸੀਆਂ ਵੀ ਪੁੱਛਗਿੱਛ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਦੋਵਾਂ ਦੀਆਂ ਸਰਗਰਮੀਆਂ ਸ਼ੱਕੀ ਜਾਪਦੀਆਂ ਹਨ। ਇੱਜਤਨਗਰ ਥਾਣੇ ਦੇ ਇੰਚਾਰਜ ਬਿਜੇਂਦਰ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਅਹਿਲਾਦਪੁਰ ਚੌਕੀ ਖੇਤਰ ਅਧੀਨ ਪੈਂਦੇ ਧੀਮਰੀ ਪਿੰਡ ’ਚ ਇਕ ਮਸਜਿਦ ’ਚ ਠਹਿਰੇ ਹੋਏ ਸਨ। ਸ਼ਨੀਵਾਰ ਸਵੇਰੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘਰ-ਘਰ ਭੀਖ ਮੰਗਦੇ ਵੇਖਿਆ।
ਸੂਚਨਾ ਮਿਲਣ ’ਤੇ ਪੁਲਸ ਪਿੰਡ ਪਹੁੰਚੀ। ਪੁਲਸ ਨੂੰ ਵੇਖ ਕੇ ਦੋਵੇਂ ਨੌਜਵਾਨ ਭੀੜ ’ਚ ਸ਼ਾਮਲ ਹੋ ਕੇ ਨਮਾਜ਼ ਪੜ੍ਹਨ ਲੱਗੇ ਅਤੇ ਕੁਝ ਸਮੇਂ ਲਈ ਨਜ਼ਰਾਂ ਤੋਂ ਓਹਲੇ ਹੋ ਗਏ। ਬਾਅਦ ’ਚ ਪਿੰਡ ਵਾਸੀਆਂ ਦੀ ਦੁਬਾਰਾ ਸੂਚਨਾ ’ਤੇ ਪੁਲਸ ਨੇ ਉਕਤ ਨੌਜਵਾਨਾਂ ਨੂੰ ਫੜ ਲਿਆ ਅਤੇ ਥਾਣੇ ਲਿਜਾ ਕੇ ਪੁੱਛਗਿੱਛ ਸ਼ੁਰੂ ਕੀਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਵੇਂ ਕੋਈ ਠੋਸ ਜਾਣਕਾਰੀ ਨਹੀਂ ਦੇ ਸਕੇ। ਉਨ੍ਹਾਂ ਨੇ ਸਿਰਫ ਇੰਨਾ ਦੱਸਿਆ ਕਿ ਉਹ ਗਰੀਬ ਹਨ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਪੁੱਛਗਿੱਛ ’ਚ ਉਨ੍ਹਾਂ ਨੇ ਆਪਣਾ ਨਾਂ ਸ਼ੌਕਤ ਅਲੀ ਅਤੇ ਸੱਜਾਦ ਦੱਸਿਆ ਹੈ। ਦੋਵੇਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਨਿਵਾਸੀ ਦੱਸੇ ਜਾ ਰਹੇ ਹਨ। ਪੁਲਸ ਨੇ ਦੋਵਾਂ ਦੇ ਆਧਾਰ ਕਾਰਡ ਅਤੇ ਤਸਵੀਰਾਂ ਤਸਦੀਕ ਲਈ ਕਸ਼ਮੀਰ ਪੁਲਸ ਨੂੰ ਭੇਜ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੈਸਟੋਰੈਂਟ ਦੀ ਪਲਾਸਟਿਕ ਸ਼ੈੱਡ ਤੋਂ ਡਿੱਗ ਕੇ 11ਵੀਂ ਦੇ ਵਿਦਿਆਰਥੀ ਦੀ ਮੌਤ
NEXT STORY